ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਲਾਲਜੀਤ ਸਿੰਘ ਭੁੱਲਰ ਨੂੰ ਸੰਗਤ ਨੇ ਘੇਰਿਆ

Prabhjot Kaur
2 Min Read

ਅੰਮ੍ਰਿਤਸਰ: ਭਾਜਪਾ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।  ਦਰਅਸਲ, ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਜਿਥੇ ਉਹਨਾਂ ਨੇ ਜੋੜੇ ਤੇ ਭਾਂਡੇ ਸਾਫ ਕਰਨ ਦੀ ਸੇਵਾ ਵੀ ਕੀਤੀ। ਪਰ ਜਦੋਂ ਉਹ ਪਰਿਕਰਮਾ ਵਿੱਚ ਪਹੁੰਚੇ ਤਾਂ ਇੱਕ ਸ਼ਰਧਾਲੂ ਨੇ ਉਹਨਾਂ ਨੂੰ ਘੇਰ ਲਿਆ। ਨੌਜਵਾਨ ਸ਼ਰਧਾਲੂ ਨੇ ਲਾਲਜੀਤ ਭੁੱਲਰ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਵੇਲੇ ਕੁਝ ਲੋਕ ਵੀਡੀਓ ਵੀ ਬਣਾ ਰਹੇ ਸੀ।

ਸ਼ਰਧਾਲੂਆਂ ‘ਚ ਮੌਜੂਦ ਹੋਰ ਲੋਕ ਵੀ ਲਾਲਜੀਤ ਸਿੰਘ ਭੁੱਲਰ ਨੂੰ ਦੇਖ ਕੇ ਬੋਲਣ ਲੱਗੇ। ਉਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਲੋਕ ਇੱਕ ਛੋਟਾ ਜਿਹਾ ਨਸ਼ਾ ਨਹੀਂ ਬੰਦ ਨਹੀਂ ਕਰਵਾ ਸਕੇ ਅਤੇ ਅਸੀਂ ਉਨ੍ਹਾਂ ਤੋਂ ਕੁਝ ਵੀ ਉਮੀਦ ਨਹੀਂ ਕਰ ਸਕਦੇ। ਹੁਣ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ। ਪਰ ਸਿਰਫ ਇੱਕ ਨਸ਼ਾ ਚਿੱਟਾ ਹੀ ਬੰਦ ਕਰਵਾ ਦਿੰਦੇ ਤਾਂ ਮਾਵਾਂ ਦੇ ਬੱਚੇ ਨਾਲਿਆਂ ਵਿੱਚ ਨਾਂ ਡਿੱਗੇ ਮਿਲਣ। ਨੌਜਵਾਨਾਂ ਨੇ ਕਿਹਾ ਕਿ ਉਹ ਨਸ਼ਾ ਰੋਕਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸਨ ਪਰ ਉਹ ਵੀ ਇਸ ਨੂੰ ਰੋਕ ਨਹੀਂ ਸਕੇ।

 

ਇਹ ਦੇਖ ਕੇ ਲਾਲਜੀਤ ਸਿੰਘ ਭੁੱਲਰ ਪਹਿਲਾਂ ਤਾਂ ਰੁਕ ਗਏ ਪਰ ਫਿਰ ਉਥੋਂ ਚਲੇ ਗਏ। ਦਰਅਸਲ, ਲਾਲਜੀਤ ਸਿੰਘ ਭੁੱਲਰ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ। ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਉਨ੍ਹਾਂ ਨੇ ਕੁਝ ਸਮਾਂ ਜੁੱਤੀਆਂ ਦੀ ਸੇਵਾ ਵੀ ਕੀਤੀ। ਇਸ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਏ। ਇੰਨਾ ਹੀ ਨਹੀਂ ਉਨ੍ਹਾਂ ਲੰਗਰ ਹਾਲ ਵਿੱਚ ਬਰਤਨਾਂ ਦੀ ਸਫ਼ਾਈ ਦੀ ਸੇਵਾ ਵੀ ਨਿਭਾਈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment