ਪੂਰੇ ਉਤਸ਼ਾਹ ਨਾਲ ਦਿੱਲੀ ਮੋਰਚਾ 2021 ‘ਚ ਹੋਇਆ ਦਾਖਲ, ਕੇਂਦਰ ਸਰਕਾਰ ਨਵੇਂ ਵਰ੍ਹੇ ‘ਚ ਵੀ ਪਰਖੇਗੀ ਅੰਦੋਲਨ ਦਾ ਦਮਖਮ

TeamGlobalPunjab
2 Min Read

ਨਵੀਂ ਦਿੱਲੀ/ਚੰਡੀਗੜ੍ਹ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਨਵੇਂ ਵਰ੍ਹੇ ਵਾਲੇ ਦਿਨ ਰੇਲ ਰੋਕੋ ਅੰਦੋਲਨ ਦੇ 100 ਦਿਨ ਪੂਰੇ ਹੋਏ ਹਨ, ਇਹ ਰੇਲ ਰੋਕੋ ਅੰਦੋਲਨ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਅਜੇ ਤੱਕ ਰੇਲ ਟਰੈਕ ਤੇ ਪਸੈਂਜਰ ਗੱਡੀ ਨਹੀਂ ਚੱਲਣ ਦਿੱਤੀ।

ਇਸ ਮੌਕੇ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਦਿੱਲੀ ਅੰਦੋਲਨ ਨਵੇਂ ਵਰ੍ਹੇ ਵਿੱਚ ਦਾਖਲ ਹੋਇਆ ਤੇ ਕੇਂਦਰ ਦੀ ਨੀਤੀ ਤੇ ਨੀਅਤ ਮੁਤਾਬਕ ਨਵੇਂ ਵਰ੍ਹੇ ਵਿੱਚ ਮੋਦੀ ਸਰਕਾਰ ਧਰਨਾਕਾਰੀਆਂ ਦਾ ਪੂਰਾ ਦਮਖਮ ਪਰਖੇਗੀ। ਤਿੰਨ ਖੇਤੀ ਕਾਨੂੰਨਾਂ ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਾਨੂੰਨ ਲਿਆਉਣ ਬਾਰੇ ਸਰਕਾਰ ਦਾ ਰੁਖ ਬਹੁਤ ਹੀ ਸਖਤ ਹੈ। ਇਸ ਲਈ ਲੰਬੇ ਸੰਘਰਸ਼ਾਂ ਦੀ ਤਿਆਰੀ ਕਰਨੀ ਚਾਹੀਦੀ ਹੈ, ਅੰਦੋਲਨ ਦੇ ਹਕੀਕੀ ਮਾਇਨਿਆਂ ਵਿੱਚ ਤੇਜ ਕਰਨ ਦੀ ਲੋੜ ਹੈ। ਸ਼ਾਹਜਹਾਨਪੁਰ ਨਾਕੇ ਤੇ ਦਿੱਲੀ ਵੱਲ ਵੱਧ ਰਹੇ ਕਿਸਾਨਾਂ ਤੇ ਖੱਟਰ ਸਰਕਾਰ ਵਲੋਂ ਕੀਤੇ ਜਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਾਂ ਕੀਤੀ ਗਈ।

ਇਸ ਸਮੇਂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ, ਵਿਧਾਇਕ, ਆਗੂ ਤੇ ਕਾਰਪੋਰੇਟ ਮਾਲਾਂ ਅੱਗੇ ਧਰਨੇ ਦਿੱਤੇ ਜਾਣਗੇ। ਅੰਮ੍ਰਿਤਸਰ ਵਿੱਚ ਤਰੁਣ ਚੁੱਘ ਤੇ ਟ੍ਰਿਲੀਅਮ ਮਾਲ ਦਾ ਘਿਰਾਓ ਕੀਤਾ ਗਿਆ। ਉਥੇ ਹੀ ਤਰਨ ਤਾਰਨ ਵਿਖੇ ਅਨਿਲ ਜੋਸ਼ੀ ਸਾਬਕਾ ਭਾਜਪਾ ਆਗੂ ਦੇ ਵੱਡੇ ਸ਼ਾਪਿੰਗ ਮਾਲ ਦਾ ਘਿਰਾਓ ਕੀਤਾ ਗਿਆ, ਪੱਟੀ ਵਿਖੇ ਟ੍ਰੈਂਡਜ਼ ਮਾਲ ਦਾ ਘਿਰਾਓ ਕੀਤਾ। ਦਸੂਹਾ ਵਿੱਚ ਸੁਖਜੀਤ ਕੌਰ ਸ਼ਾਹੀ , ਹੁਸ਼ਿਆਰਪੁਰ ਸਾਬਕਾ ਵਿਧਾਇਕ ਦਾ ਘਿਰਾਓ ਕੀਤਾ ਗਿਆ। ਜਲੰਧਰ ਲੋਹੀਆਂ ਟੀ ਪੁਆਇੰਟ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਪੂਰਥਲਾ ਵਿੱਚ ਰਿੰਲਾੲਸ ਮਾਲ ਦਾ ਘਿਰਾਓ ਕੀਤਾ ਗਿਆ। ਫਿਰੋਜ਼ਪੁਰ ਵਿੱਚ ਵੱਡੇ ਮਾਲ ਦਾ ਘਿਰਾਓ ਕੀਤਾ ਗਿਆ , ਜੀਰਾ ਵਿਖੇ ਮਾਲ ਦਾ ਘਿਰਾਓੁ ਅਤੇ ਤਲਵੰਡੀ ਭਾਈ ਵਿਖੇ ਮਾਲ ਘੇਰਿਆ ਗਿਆ ਅਤੇ ਪਿੰਡ ਪਿੰਡ ਪੁਤਲੇ ਫੂਕੇ ਗਏ। ਮੋਗਾ ਕੋਟ ਇਸੇ ਖਾਂ ਵਿਖੇ ਕੀਤਾ ਗਿਆ ਕਾਰਪੋਰੇਟ ਘਰਾਣਿਆਂ ਦਾ ਘਿਰਾਓ। ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਕੀਤਾ ਗਿਆ। ਗੁਰਦਾਸਪੁਰ ਵਿੱਚ ਬਖਸ਼ੀਸ਼ ਸਿੰਘ ਦੀ ਅਗਵਾਈ ਵਿੱਚ ਪੁਤਲਾ ਫੂਕਿਆ ਗਿਆ, ਬਟਾਲਾ ਵਿਖੇ ਸਾਹਨੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਸ਼੍ਰੀ ਹਰਗੋਬਿੰਦਪੁਰ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਮੁਕਤਸਰ ਦੇ ਝਿੰਬੜਾਂਵਾਲੀ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।

Share this Article
Leave a comment