‘ਕਿਸਾਨ ਪਰੇਡ ਦਿੱਲੀ ‘ਚ ਜ਼ਰੂਰ ਹੋਵੇਗੀ, ਜੇਕਰ ਰੋਕਿਆ ਤਾਂ ਅੰਜ਼ਾਮ ਠੀਕ ਨਹੀਂ ਹੋਵੇਗਾ’

TeamGlobalPunjab
2 Min Read

ਖੇਤੀ ਕਾਨੂੰਨ ਮੁੱਦੇ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਸਾਫ਼ ਕਰ ਦਿੱਤਾ ਹੈ ਕਿ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਪਰੇਡ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਦਿੱਲੀ ਪੁਲਿਸ ਸੁਪਰੀਮ ਕੋਰਟ ਪਹੁੰਚੀ ਹੈ ਸਾਡੀ ਪਰੇਡ ਰੁਕਵਾਉਣ ਲਈ। ਪਰ ਅਸੀਂ ਸਾਫ਼ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਜੇਕਰ ਕਿਸਾਨ ਪਰੇਡ ਨੂੰ ਰੋਕਣ ਦੇ ਆਦੇਸ਼ ਵੀ ਦਿੰਦਾ ਹੈ ਤਾਂ ਵੀ ਅਸੀਂ ਪਰੇਡ ਕੱਢ ਕਰੇ ਰਹਾਂਗੇ। ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜ਼ਾਮ ਠੀਕ ਨਹੀਂ ਹੋਵੇਗਾ। ਕਿਸਾਨ ਪਰੇਡ ਸ਼ਾਂਤਮਈ ਢੰਗ ਨਾਲ ਹੋਵੇਗੀ।

ਸੰਯਕੁਤ ਮੋਰਚਾ ਤੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ 26 ਜਨਵਰੀ ਦੇ ਪ੍ਰੋਗਰਾਮ ਜਲਦ ਹੀ ਐਲਾਨ ਦਿੱਤੀ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਸਮਝੌਤੇ ਦਾ ਕੋਈ ਇਰਾਦਾ ਨਹੀਂ ਹੈ। ਇਹ ਕੋਈ ਬਗਾਵਤ ਨਹੀਂ ਹੈ ਅਤੇ ਨਾ ਹੀ ਕੋਈ ਜੰਗ ਹੈ। ਸਿਰਫ਼ 26 ਜਨਵਰੀ ਮੌਕੇ ਕਿਸਾਨ ਪਰੇਡ ਸ਼ਾਂਤਮਈ ਅਤੇ ਵਿਸ਼ਾਲ ਕਰਾਂਗੇ। ਕਿਸਾਨ ਗਣਤੰਤਰ ਪਰੇਡ ਦੀ ਪਰਮਿਸ਼ਨ ਨਹੀਂ ਲਈ ਜਾਂਦੀ ਸਿਰਫ਼ ਸੂਚਨਾ ਦਿੱਤੀ ਜਾਂਦੀ ਹੈ।

 ਇਸ ਸਾਂਝੇ ਬਿਆਨ ਤੋਂ ਪਹਿਲਾਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਖੁੱਲ੍ਹੀ ਚਿੱਠੀ ਜਾਰੀ ਕਰਦੇ ਹੋਏ ਅਪੀਲ ਕੀਤੀ ਸੀ ਕਿ ਅਸੀਂ ਕੇਂਦਰ ਨੂੰ ਕੋਈ ਮੌਕਾ ਨਾ ਦਈਏ, ਜਿਸ ਨਾਲ ਅੰਦੋਲਨ ਨੂੰ ਠੇਸ ਪਹੁੰਚੇ। ਇਸ ਲਈ ਦਿੱਲੀ ‘ਚ ਪਰੇਡ ਕਰਨਾ ਠੀਕ ਨਹੀਂ ਹੈ। ਇਸ ਨਾਲ ਸਰਕਾਰ ਸਾਡੇ ‘ਤੇ ਕਈ ਇਲਜ਼ਾਮ ਲਾ ਕੇ ਸਾਡਾ ਅੰਦੋਲਨ ਖ਼ਤਮ ਕਰ ਸਕਦੀ ਹੈ।

Share this Article
Leave a comment