ਨਵੀਂ ਦਿੱਲੀ – ਇਥੇ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਪਰੇਡ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹ ਪੁਲੀਸ ਰੋਕਾਂ ਲੰਘ ਕੇ ਆਜ਼ਾਦ ਪੁਰ ਵੱਲ ਨੂੰ ਸੈਂਕੜੇ ਟਰੈਕਟਰਾਂ ਨਾਲ ਨਿਕਲ ਪਏ ਹਨ।
ਉਧਰ ਟਿਕਰੀ ਬਾਰਡਰ ਤੋਂ ਵੱਡੀ ਗਿਣਤੀ ‘ਚ ਕਿਸਾਨਾਂ ਨੇ ਬੈਰੀਕੇਡਾਂ ਨੂੰ ਤੋੜਿਆ ਤੇ ਪੈਦਲ ਮਾਰਚ ਕਰਦਿਆਂ ਦਿੱਲੀ ‘ਚ ਦਾਖਲ ਹੋ ਗਏ ਹਨ। ਕਿਸਾਨਾਂ ਨੂੰ ਮਕਰਬਾ ਚੌਕ ਕੋਲ ਰੋਕ ਲਿਆ ਗਿਆ ਹੈ। ਇਥੇ ਵੱਡੀ ਗਿਣਤੀ ‘ਚ ਪੁਲੀਸ ਤਾਇਨਾਤ ਹੈ। ਪਹਿਲਾਂ ਕਿਸਾਨਾਂ ਤੇ ਪੁਲੀਸ ਵਿਚਾਲੇ ਸਮਝੌਤਾ ਹੋਇਆ ਸੀ ਕਿ ਟਰੈਕਟਰ ਪਰੇਡ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।