Cinema halls Kashmir: ਤਿੰਨ ਦਹਾਕਿਆਂ ਬਾਅਦ ਸ਼੍ਰੀਨਗਰ ‘ਚ ਅੱਜ ਮਲਟੀਪਲੈਕਸ ਦਾ ਹੋਵੇਗਾ ਉਦਘਾਟਨ

Rajneet Kaur
2 Min Read

ਸ਼੍ਰੀਨਗਰ:ਜੰਮੂ-ਕਸ਼ਮੀਰ ਲਈ ਅੱਜ ਦਾ ਦਿਨ ਇਤਿਹਾਸਕ ਹੈ। ਕਸ਼ਮੀਰ ਘਾਟੀ ‘ਚ ਕਰੀਬ ਤਿੰਨ ਦਹਾਕਿਆਂ ਬਾਅਦ ਵੱਡੇ ਪਰਦੇ ‘ਤੇ ਫਿਲਮਾਂ ਦੇਖਣ ਦਾ ਲੋਕਾਂ ਦਾ ਸੁਪਨਾ ਮੰਗਲਵਾਰ ਨੂੰ ਘਾਟੀ ਦੇ ਪਹਿਲੇ ਮਲਟੀਪਲੈਕਸ ਸਿਨੇਮਾ ਦੇ ਉਦਘਾਟਨ ਨਾਲ ਸਾਕਾਰ ਹੋਣ ਜਾ ਰਿਹਾ ਹੈ। ਇਸ ਦਾ ਉਦਘਾਟਨ ਉਪ ਰਾਜਪਾਲ ਮਨੋਜ ਸਿਨਹਾ ਕਰਨਗੇ।  ਮਲਟੀਪਲੈਕਸ ਮੰਗਲਵਾਰ ਨੂੰ ਆਮਿਰ ਖਾਨ ਸਟਾਰਰ ਲਾਲ ਸਿੰਘ ਚੱਢਾ ਦੀ ਵਿਸ਼ੇਸ਼ ਸਕ੍ਰੀਨਿੰਗ ਨਾਲ ਲੋਕਾਂ ਲਈ ਖੋਲ੍ਹਿਆ ਜਾਵੇਗਾ। 30 ਸਤੰਬਰ ਤੋਂ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਅਭਿਨੀਤ ਵਿਕਰਮ ਵੇਧਾ ਦੀ ਸਕ੍ਰੀਨਿੰਗ ਨਾਲ ਨਿਯਮਤ ਸ਼ੋਅ ਸ਼ੁਰੂ ਹੋਣਗੇ।

ਦਰਅਸਲ, ਕਸ਼ਮੀਰ ਦੇ ਸਿਨੇਮਾ ਹਾਲ 1990 ਵਿੱਚ ਵਿਗੜਦੇ ਹਾਲਾਤਾਂ ਵਿੱਚ ਬੰਦ ਕਰ ਦਿੱਤੇ ਗਏ ਸਨ, ਪਰ ਹੁਣ ਘਾਟੀ ਦੀ ਤਸਵੀਰ ਬਦਲ ਰਹੀ ਹੈ। ਕਸ਼ਮੀਰ ਦਾ ਪਹਿਲਾ INOX ਮਲਟੀਪਲੈਕਸ ਸ਼੍ਰੀਨਗਰ ਦੇ ਸੋਮਵਰ ਇਲਾਕੇ ‘ਚ ਲੋਕਾਂ ਨੂੰ ਸੌਂਪਿਆ ਜਾਵੇਗਾ। ਇਸ ਵਿੱਚ 520 ਸੀਟਾਂ ਦੀ ਕੁੱਲ ਸਮਰੱਥਾ ਵਾਲੇ ਤਿੰਨ ਸਿਨੇਮਾ ਹਾਲ ਹੋਣਗੇ। ਇਸ ਦੇ ਅਧਿਕਾਰਤ ਉਦਘਾਟਨ ਤੋਂ ਬਾਅਦ, ਇਹ ਤਿੰਨ ਦਹਾਕਿਆਂ ਬਾਅਦ ਕਸ਼ਮੀਰ ਵਿੱਚ ਆਉਣ ਵਾਲਾ ਪਹਿਲਾ ਮਲਟੀਪਲੈਕਸ ਬਣ ਜਾਵੇਗਾ। ਇਹ ਨਾ ਸਿਰਫ਼ ਬਾਲਗਾਂ ਦੇ ਮਨੋਰੰਜਨ ਦਾ ਕੇਂਦਰ ਹੋਵੇਗਾ, ਸਗੋਂ ਬੱਚਿਆਂ ਦੇ ਮਨੋਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ।

ਐਤਵਾਰ ਨੂੰ ਪੁਲਵਾਮਾ ਅਤੇ ਸ਼ੋਪੀਆਂ ਵਿੱਚ ਮਲਟੀਪਲੈਕਸਾਂ ਦਾ ਉਦਘਾਟਨ ਕਰਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਸੀ ਕਿ ਜਲਦੀ ਹੀ ਜੰਮੂ-ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਮਲਟੀਪਰਪਜ਼ ਸਿਨੇਮਾ ਹਾਲ ਖੋਲ੍ਹੇ ਜਾਣਗੇ। ਅਨੰਤਨਾਗ, ਸ਼੍ਰੀਨਗਰ, ਬਾਂਦੀਪੋਰਾ, ਗੰਦਰਬਲ, ਡੋਡਾ, ਰਾਜੋਰੀ, ਪੁੰਛ, ਕਿਸ਼ਤਵਾੜ ਅਤੇ ਰਿਆਸੀ ਵਿੱਚ ਜਲਦੀ ਹੀ ਸਿਨੇਮਾ ਹਾਲਾਂ ਦਾ ਉਦਘਾਟਨ ਕੀਤਾ ਜਾਵੇਗਾ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment