ਨਵੀਂ ਦਿੱਲੀ: ਖੇਤੀ ਕਾਨੂੰਨ ਖਿਲਾਫ਼ ਦਿੱਲੀ ਵਿਖੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਿੰਘੂ ਬੌਰਡਰ ‘ਤੇ ਬੈਠਕ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਵਿੱਚ ਕਿਸਾਨ ਅਗਲੀ ਰਣਨੀਤੀ ਬਾਰੇ ਵਿਚਾਰ ਚਰਚਾ ਕਰਨਗੇ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰੇ। ਹਾਲਾਂਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ‘ਚ ਸਿਰਫ਼ ਸੋਧਾਂ ਕਰਨ ਲਈ ਤਿਆਰ ਹੈ।
ਕੇਂਦਰ ਦੇ ਇਸ ਰਵੱਈਏ ਕਾਰਨ ਕਿਸਾਨ ਜਥੇਬੰਦੀਆਂ ਨੇ 12 ਦਸੰਬਰ ਨੂੰ ਜੈਪੁਰ- ਦਿੱਲੀ ਹਾਈਵੇਅ ਜਾਮ ਕਰਨ ਦਾ ਫੈਸਲਾ ਲਿਆ। ਇਸ ਤੋਂ ਇਲਾਵਾ 14 ਦਸੰਬਰ ਨੂੰ ਡੀਸੀ ਦਫ਼ਤਰਾਂ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤੇ ਜਾਵੇਗਾ। ਇੱਕ ਦਿਨ ਲਈ ਦੇਸ਼ ਭਰ ‘ਚ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਵੀ ਉਲੀਕਿਆ ਹੋਇਆ। ਇਹਨਾਂ ਰਣਨੀਤੀਆਂ ‘ਤੇ ਕਿਸਾਨ ਜਥੇਬੰਦੀਆਂ ਵਿਚਾਰ ਚਰਚਾ ਕਰਨਗੀਆਂ ਅਤੇ ਇੱਕ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਕਿਸਾਨਾਂ ਦੇ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ 16 ਦਿਨ ਹੋ ਗਏ ਹਨ। ਇਹ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ 50,000 ਕਿਸਾਨਾਂ ਦਾ ਕਾਫਿਲਾ ਦਿੱਲੀ ਨੂੰ ਰਵਾਨਾ ਕੀਤਾ ਹੈ, ਜੋ ਕੱਲ੍ਹ ਤਕ ਦਿੱਲੀ ਦੀ ਸਰਹੱਦ ‘ਤੇ ਪਹੁੰਚ ਜਾਵੇਗਾ।