ਚੰਡੀਗੜ੍ਹ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਐਤਵਾਰ ਨੂੰ 76ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਆਗੂਆਂ ਅਨੁਸਾਰ ਡੱਲੇਵਾਲ ਪਿਛਲੇ ਪੰਜ ਦਿਨਾਂ ਤੋਂ ਡਾਕਟਰੀ ਸਹਾਇਤਾ ਨਹੀਂ ਲੈ ਸਕੇ ਕਿਉਂਕਿ ਡਰਿਪ ਲਾਉਣ ਲਈ ਡਾਕਟਰਾਂ ਨੂੰ ਨਾੜ ਨਹੀਂ ਮਿਲ ਰਹੀ। ਇਸ ਕਾਰਨ ਡਾਕਟਰ ਹੁਣ ਉਨ੍ਹਾਂ ਦੀਆਂ ਲੱਤਾਂ ਦੀਆਂ ਨਾੜੀਆਂ ਰਾਹੀਂ ਡਰਿਪ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪਵਿੱਤਰ ਜਲ ਯਾਤਰਾ ਦੇ ਤੀਜੇ ਪੜਾਅ ਤਹਿਤ ਅੱਜ ਹਰਿਆਣਾ ਦੇ ਕਮਾਲਪੁਰ, ਪੇਟਵੜ, ਪਾਈ, ਗਟੌਲੀ, ਥੇਹ-ਬੁਟਾਣਾ, ਉਚਾਨਾ-ਖੁਰਦ, ਪਹਿਲਾਦਪੁਰ, ਪਿੱਪਲਥਾ, ਉਝਾਣਾ, ਪ੍ਰਦਰ-ਖੇੜਾ, ਭੁਟਾਨ ਕਲਾਂ, ਭੁਟਾਨ ਖੁਰਦ, ਬਰਸੀਨ, ਪਿੰਡ ਬੰਗਾਂਵ, ਸਿਲਦਨ, ਕਿਰਦਨ, ਮਾਨਵਾਲੀ, ਭੋੜੀਆ ਖੇੜਾ, ਆਇਲਕੀ, ਅੰਕਵਾਲੀ, ਭੇੜੀਆ ਖੇੜਾ, ਢਾਣੀ ਥੋਬਾ, ਦੌਲਤਪੁਰ, ਸਰਧਾਣਾ, ਢਾਣੀ ਭੋਜਰਾਜ, ਜਾਟਾਲ, ਮਿਆੜ, ਕੀਢੋਲੀ, ਚੱਕ-ਕੇਰਾ, ਲੱਕੜਵਾਲੀ, ਗੁੱਜਰਾਂ ਵਾਲਾ, ਗੁੱਜਰਾਂ ਮੋਰਚਾ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਖਨੌਰੀ ਮੋਰਚੇ ਤੇ ਪਹੁੰਚੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਰਤਨਾਪੁਰਾ ਫਰੰਟ ਵਿਖੇ 11 ਫਰਵਰੀ ਨੂੰ ਕਰਵਾਈ ਜਾ ਰਹੀ ਮਹਾਪੰਚਾਇਤ ਦੀ ਤਿਆਰੀ ਲਈ ਪਿੰਡ ਟਿੱਬੀ, ਸੇਲਵਾਲਾ, ਬੇਰਵਾਲਾ, ਚੰਦਾ, ਲੀਲਾਵਾਲੀ, ਤਲਵਾੜਾ, ਮਸਾਣੀ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਦੇ ਕਿਸਾਨ ਚਰਨਜੀਤ ਕਾਲਾ ਜੋ ਕਿ ਖਨੌਰੀ ਮੋਰਚੇ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਸੇਵਾ ‘ਚ ਲੰਬੇ ਸਮੇਂ ਤੋਂ ਵਲੰਟੀਅਰ ਦੀ ਡਿਊਟੀ ਕਰ ਰਹੇ ਸਨ, ਦਾ ਬੀਤੇ ਦਿਨੀਂ ਹਾਦਸਾ ਹੋ ਗਿਆ ਸੀ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਏ ਸਨ। ਸ਼ਨੀਵਾਰ ਦੁਪਹਿਰ ਤੱਕ ਪੀਜੀਆਈ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਵੈਂਟੀਲੇਟਰ ਉਪਲਬਧ ਨਹੀਂ ਸੀ, ਜਿਸ ’ਤੇ ਦੋਵਾਂ ਮੋਰਚਿਆਂ ਦੇ ਆਗੂਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਪਵਿੱਤਰ ਜਲ ਯਾਤਰਾ ਦੇ ਚੌਥੇ ਪੜਾਅ ਤਹਿਤ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਾਣੀ ਲੈ ਕੇ 10 ਫਰਵਰੀ ਨੂੰ ਖਨੌਰੀ ਮੋਰਚੇ ‘ਤੇ ਪਹੁੰਚਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ