ਅੰਦੋਲਨਕਾਰੀ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਰੇਲ ਅੰਦੋਲਨ ‘ਚ ਸ਼ਾਮਲ ਸੀ ਕਿਸਾਨ

TeamGlobalPunjab
1 Min Read

ਸੰਗਰੂਰ: ਕਿਸਾਨਾਂ ਦੇ ਅੰਦੋਲਨ ਵਿਚਾਲੇ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਕ ਅੰਦੋਲਨਕਾਰੀ ਕਿਸਾਨ ਲਾਭ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕਿਸਾਨ ਲਾਭ ਸਿੰਘ ਰੇਲ ਰੋਕੋ ਅੰਦੋਲਨ ਦਾ ਹਿੱਸਾ ਬਣੇ ਹੋਏ ਸਨ। ਸੰਗਰੂਰ ‘ਚ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਕੇਂਦਰ ਸਰਕਾਰ ਖਿਲਾਫ਼ ਨਿੱਤਰੇ ਹੋਏ ਸਨ। ਲਾਭ ਸਿੰਘ ਦੀ ਉਮਰ 65 ਸਾਲ ਸੀ ਉਹ ਪਿੰਡ ਭੁੱਲਰ ਹੇੜੀ ਦੇ ਰਹਿਣ ਵਾਲੇ ਸਨ।

ਕਿਸਾਨ ਲਾਭ ਸਿੰਘ ਦੀ ਮੌਤ ਨਾਲ ਸਮੂਹ ਕਿਸਾਨ ਜਥੇਬੰਦੀਆਂ ਨੇ ਦੁੱਖ ਜਾਹਰ ਕੀਤਾ ਹੈ। ਸੰਗਰੂਰ ‘ਚ ਵੀ ਅੰਦੋਲਨ ਵਾਲੀ ਥਾਂ ‘ਤੇ ਅੰਦਲੋਨਕਾਰੀ ਕਾਫ਼ੀ ਦੁਖੀ ਹੋਏ ਹਨ।

ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਖਿਲਾਫ਼ ਪਿਛਲੇ ਇੱਕ ਮਹੀਨੇ ਤੋਂ ਧਰਨੇ ਦੇ ਰਹੀਆਂ ਹਨ। ਸੰਗਰੂਰ ‘ਚ ਵੀ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਦੇਵੀਦਾਸਪੁਰਾ ‘ਚ ਵੀ ਕਿਸਾਨਾਂ ਨੇ ਰੇਲਾਂ ਰੋਕੀਆਂ ਹੋਈਆਂ ਹਨ। ਕਿਸਾਨ ਲਾਭ ਸਿੰਘ ਦੀ ਮੌਤ ਤੋਂ ਪਹਿਲਾਂ ਵੀ ਇੱਕ ਕਿਸਾਨ ਜੋ ਮਾਨਸਾ ਦਾ ਰਹਿਣ ਵਾਲਾ ਸੀ ਉਹਨਾਂ ਦੀ ਵੀ ਧਰਨੇ ਦੌਰਾਨ ਮੌਤ ਹੋ ਗਈ ਸੀ।

Share this Article
Leave a comment