ਕਰੋੜਾਂ ਰੁਪਏ ਕਮਾ ਰਹੇ ਕਿਸਾਨ ਨੇ ਨੌਜਵਾਨ ਪੀੜੀ ਨੂੰ ਦਿਖਾਇਆ ਚੰਗਾ ਪੈਸਾ ਕਮਾਉਣ ਦਾ ਰਾਹ

TeamGlobalPunjab
2 Min Read

ਗੁਰਦਾਸਪੁਰ (ਗੁਰਪ੍ਰੀਤ ਸਿੰਘ): ਕੁਝ ਕਿਸਾਨ ਕਰਜ਼ ਦੇ ਬੋਝ ਹੇਠ ਦਬ ਕੇ ਖੁਦਕੁਸ਼ੀਆਂ ਦੇ ਰਾਹ ‘ਤੇ ਪੈ ਜਾਂਦੇ ਹਨ, ਪਰ ਕਿਸਾਨ ਸੁਖਵੰਤ ਸਿੰਘ ਉਨ੍ਹਾਂ ਕਿਸਾਨਾਂ ਲਈ ਚੰਗੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਜਿਨ੍ਹਾਂ ਨੇ ਹੋਰ ਕਿਸਾਨਾਂ ਅਤੇ ਨੌਜਵਾਨ ਪੀੜੀ ਨੂੰ ਚੰਗਾ ਪੈਸਾ ਕਮਾਉਣ ਦਾ ਰਾਹ ਦੱਸਿਆ ਹੈ।

ਗੁਰਦਾਸਪੁਰ ਦਾ ਕਿਸਾਨ ਸੁਖਵੰਤ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਗੁੜ ਤਿਆਰ ਕਰ ਮਹੀਨੇ ਦਾ 1.50 ਲੱਖ ਰੁਪਏ ਕਮਾ ਰਿਹਾ ਹੈ। ਸੁਖਵੰਤ ਸਿੰਘ ਨੇ ਵਿਦੇਸ਼ਾਂ ‘ਚ ਜਾਣ ਦੀ ਬਜਾਏ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ, ਕਿ ਉਹ ਵੀ ਪਹਿਲਾਂ ਗੰਨੇ ਦੀ ਖੇਤੀ ਕਰਦੇ ਸਨ, ਪਰ ਸਰਕਾਰਾਂ ਦੀਆ ਗਲਤ ਨੀਤੀਆਂ ਕਰਕੇ ਉਨ੍ਹਾਂ ਨੇ ਦੇਸੀ ਗੁੜ ਬਣਾਉਣ ਦਾ ਕੰਮ ਸ਼ੁਰੂ ਕੀਤਾ।

- Advertisement -

ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਮੁਨਾਫ਼ਾ ਹੋਇਆ ਤੇ ਉਹ ਲਗਭਗ 1.50 ਲੱਖ ਰੁਪਏ ਮਹੀਨਾ ਕਮਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲੋਂ ਗੁੜ ਲੈਣ ਬਹੁਤ ਦੂਰੋਂ-ਦੂਰੋਂ ਲੋਕ ਆਉਂਦੇ ਹਨ।

ਉਨ੍ਹਾਂ ਅੱਜ ਦੀ ਨੋਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜੋ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਉਹ ਇਸ ਤਰਾਂ ਦੇ ਸਹਾਇਕ ਧੰਦਿਆਂ ਨਾਲ ਇੱਥੇ ਵੀ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment