ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਇੱਕ ਮਾੜੀ ਖਬਰ ਆਈ ਹੈ। ਕਾਨੂੰਨਾਂ ਤੋਂ ਨਿਰਾਸ਼ ਹੋਏ ਇੱਕ ਕਿਸਾਨ ਵੱਲੋਂ ਟਿਕਰੀ ਬਾਰਡਰ ‘ਤੇ ਖ਼ੁਦਕੁਸ਼ੀ ਕਰ ਲਈ ਗਈ। ਮਰਨ ਤੋਂ ਕਿਸਾਨ ਨੇ ਖ਼ੁਦਕੁਸ਼ੀ ਨੋਟ ‘ਚ ਆਪਣੀ ਆਖਰੀ ਇੱਛਾ ਦੱਸਦੇ ਹੋਏ ਕਿਹਾ ਕਿ ਇਹ ਤਿੰਨੇ ਕਾਨੂੰਨ ਵਾਪਿਸ ਹੋਣੇ ਚਾਹੀਦੇ ਹਨ ਅਤੇ ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਨਾ ਚਾਹੀਦਾ ਹੈ।
ਮ੍ਰਿਤਕ ਕਿਸਾਨ ਦੀ ਪਛਾਣ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਦੇ ਰਹਿਣ ਵਾਲੇ ਰਾਜਬੀਰ ਵਜੋਂ ਹੋਈ ਹੈ। ਕਿਸਾਨ ਨੇ ਕਸਾਰ ਸਰਵਿਸ ਰੋਡ ਨੇੜ੍ਹੇ ਰੁੱਖ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।
A very sad news indeed.
A farmer frm Sisai, disappointed with farm laws, committed suicide. He expressed repeal of laws & MSP guarantee as his last wish.
He will be cremated at Mayad Toll protest site.
Again, we appeal pls choose life, not suicide. 🙏#FarmersCall_BJPboycott pic.twitter.com/tEy08eiz8c
— Tractor2ਟਵਿੱਟਰ (@Tractor2twitr) March 7, 2021