ਹਾਲੀਵੁੱਡ ਦੇ ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ – ਮਸ਼ਹੂਰ ਗਾਇਕ ਗੈਰੀ ਮਾਰਸਡਨ ਦਾ 78 ਸਾਲਾਂ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਗੈਰੀ ਨੇ ਇੰਗਲੈਂਡ ਦੇ ਮਰਸੀਸਾਈਡ ‘ਚ ਆਖਰੀ ਸਾਹ ਲਏ। ਗੈਰੀ ਨੂੰ ਲਿਵਰਪੂਲ ਫੁਟਬਾਲ ਕਲੱਬ ਦੇ ਗੀਤ ਐਂਥਮ ਯੂ ਵਿਲ ਨੇਵਰ ਵਾਕ ਅਲੌਨ ਲਈ ਜਾਣਿਆ ਜਾਂਦਾ ਹੈ।

 ਦੱਸ ਦੇਈਏ ਗੈਰੀ ਦੇ ਇੱਕ ਨਜ਼ਦੀਕੀ ਰੇਡੀਓ ਪੇਸ਼ਕਾਰ ਪੀਟ ਪ੍ਰਾਈਸ ਨੇ ਟਵਿੱਟਰ ‘ਤੇ ਲਿਖਿਆ ਹੈ-‘ ‘ਮੇਰਾ ਮਨ ਬਹੁਤ ਭਾਰਾ ਹੈ। ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ, ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਗੈਰੀ ਮਾਰਸਡਨ ਦੀ ਮੌਤ ਦਿਲ ‘ਚ ਇੰਨਫੈਕਸ਼ਨ ਹੋਣ ਕਰਕੇ ਹੋ ਗਈ ਹੈ, ਜੋ ਬਹੁਤ ਦੁਖਦਾਈ ਹੈ।

ਜ਼ਿਕਰਯੋਗ ਹੈ ਕਿ ਗੈਰੀ ਇਕ ਗਾਇਕ ਹੋਣ ਦੇ ਨਾਲ ਨਾਲ ਇਕ ਮਸ਼ਹੂਰ ਗੀਤਕਾਰ ਵੀ ਸੀ। ਗੈਰੀ ਬੈਂਡ ਲਈ ਗਾਣੇ ਲਿਖੇ ਜਿਵੇਂ ਆਈ ਐਮ ਵਨ (I’m the One), ਇਜ਼ ਗੋਨ ਬੀ ਆਲ ਰਾਈਟ (It’s Gonna Be All Right) ਤੇ ਫੇਰੀ ਕ੍ਰਾਸ ਦਿ ਮਰਸੀ (Ferry Cross the Mersey)। ਗੈਰੀ ਗਾਣਾ ਡਨ ਲੈਟ ਦ ਸਨ ਕੈਚ ਯੂ ਕਰੀਇੰਗ (Don’t Let the Sun Catch You Crying) ਅਮਰੀਕਾ ‘ਚ ਇੱਕ ਵੱਡੀ ਹਿੱਟ ਰਿਹਾ।

ਸੰਗੀਤ ਤੋਂ ਇਲਾਵਾ, ਗੈਰੀ ਨੇ ਵੀ ਅਦਾਕਾਰੀ ਵੀ ਕਰਦੇ ਸੀ ਤੇ ਗੈਰੀ ਇੱਕ ਟੀਵੀ ਸ਼ਖਸੀਅਤ ਦੇ ਤੌਰ ਤੇ ਗੈਰੀ ਨੇ ਸੋਲੋ ਐਕਟ ਵੀ  ਕੀਤਾ।

- Advertisement -

Share this Article
Leave a comment