ਕੋਲਕਾਤਾ :- ਬੰਗਾਲ ਦੇ ਮਸ਼ਹੂਰ ਕਵੀ ਸ਼ੰਖ ਘੋਸ਼ ਦਾ ਬੀਤੇ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ। 89 ਸਾਲਾ ਘੋਸ਼ 14 ਅਪ੍ਰੈਲ ਨੂੰ ਕੋਵਿਡ-19 ਦੀ ਲਪੇਟ ‘ਚ ਆਏ ਸਨ ਤੇ ਡਾਕਟਰਾਂ ਦੀ ਸਲਾਹ ‘ਤੇ ਕੋਲਕਾਤਾ ਸਥਿਤ ਆਪਣੇ ਘਰ ‘ਚ ਹੀ ਆਈਸੋਲੇਸ਼ਨ ‘ਚ ਸਨ। ਘੋਸ਼ ਪਹਿਲਾਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਸਨ।
ਦੱਸ ਦਈਏ ਕਵੀ ਸ਼ੰਖ ਘੋਸ਼ ਦੀ ਮੌਤ ਕਰਕੇ ਸਾਹਿਤਕ ਜਗਤ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਕੋਰੋਨਾ ਵਾਇਰਸ ਦੇ ਇਸ ਦੌਰ ਵਿੱਚ ਸਾਨੂੰ ਸਭ ਨੂੰ ਇਸ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਪਾਲ ਜਗਦੀਪ ਧਨਖੜ ਸਣੇ ਕਈ ਹਸਤੀਆਂ ਨੇ ਦੁੱਖ ਪ੍ਰਗਟਾਇਆ।