ਆਖਿਰ ਫੇਸਬੁੱਕ ਨੂੰ ਚੀਨੀ ਰਾਸ਼ਟਰਪਤੀ ਤੋਂ ਕਿਉਂ ਮੰਗਣੀ ਪਈ ਮੁਆਫੀ ?

TeamGlobalPunjab
1 Min Read

ਦੁਨੀਆ ਦੀ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਚੀਨੀ ਰਾਸ਼ਟਰਪਤੀ ਦੇ ਨਾਮ ਦੇ ਗਲਤ ਅਨੁਵਾਦ ਨੂੰ ਲੈ ਕੇ ਮੁਆਫੀ ਮੰਗੀ ਹੈ। ਦਰਅਸਲ ,  ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਮਿਆਂਮਾਰ ਦੀ ਯਾਤਰਾ ‘ਤੇ ਸਨ ਅਤੇ ਇਸ ਦੌਰਾਨ ਹੀ ਫੇਸਬੁਕ ਉੱਤੇ ਉਨ੍ਹਾਂ ਦੇ ਨਾਮ ਦਾ ਬਰਮੀਸ ਭਾਸ਼ਾ ਤੋਂ ਅੰਗਰੇਜ਼ੀ ਵਿੱਚ ਗਲਤ ਅਨੁਵਾਦ ਹੋ ਗਿਆ ਸੀ ।

ਗਲਤ ਅਨੁਵਾਦ ਹੋਣ ਦੀ ਵਜ੍ਹਾ ਕਾਰਨ ਵਿਵਾਦ ਦੇ ਹਾਲਤ ਪੈਦਾ ਹੋ ਗਏ ਸਨ। ਫੇਸਬੁੱਕ ‘ਤੇ ਚੀਨੀ ਰਾਸ਼ਟਰਪਤੀ ਦਾ ਨਾਮ ਸ੍ਰੀਮਾਨ ਸ਼ਿਟਹੋਲ ਲਿਖਿਆ ਨਜ਼ਰ ਆ ਰਿਹਾ ਸੀ। ਇਸ ਪੋਸਟ ਵਿੱਚ ਅੱਗੇ ਲਿਖਿਆ ਸੀ ਕਿ ਚੀਨ ਦੇ ਰਾਸ਼ਟਰਪਤੀ ਮਿਸਟਰ ਸ਼ਿਟਹੋਲ ਨੇ ਪ੍ਰਤਿਨਿੱਧੀ ਸਭਾ ਦੇ ਇੱਕ ਮਹਿਮਾਨ ਡਾਕਿਊਮੇਂਟਸ ਉੱਤੇ ਦਸਤਖਤ ਕੀਤੇ ਹਨ।

ਫੇਸਬੁੱਕ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਦੇ ਨਾਮ ਦਾ ਗਲਤ ਅਨੁਵਾਦ ਤਕਨੀਕੀ ਖਰਾਬੀ ਦੀ ਵਜ੍ਹਾ ਕਾਰਨ ਹੋਇਆ ਹੈ। ਹਾਲਾਂਕਿ ਫੇਸਬੁੱਕ ਨੇ ਇਸ ਗਲਤੀ ਨੂੰ ਠੀਕ ਕਰ ਦਿੱਤਾ ਹੈ ਅਤੇ ਹੁਣ ਸ਼ੀ ਜਿਨਪਿੰਗ ਦਾ ਨਾਮ ਠੀਕ ਨਜ਼ਰ ਆ ਰਿਹਾ ਹੈ।

Share this Article
Leave a comment