ਚੀਨ ਦੀ ਅਮਰੀਕਾ ਸਣੇ ਇਨ੍ਹਾਂ ਦੇਸ਼ਾਂ ਨੂੰ ਧਮਕੀ, ਕਿਹਾ- ‘ਅੱਖਾਂ ਬਾਹਰ ਕੱਢ ਦਵਾਂਗੇ’

TeamGlobalPunjab
2 Min Read

ਨਿਊਜ਼ ਡੈਸਕ: ਹਾਂਗਕਾਂਗ ਦੇ ਮੁੱਦੇ ‘ਤੇ ਚੀਨ ਦੀ ਦੁਨੀਆਂ ਭਰ ਵਿੱਚ ਆਲੋਚਨਾ ਹੋ ਰਹੀ ਹੈ। ਇਨ੍ਹਾਂ ਆਲੋਚਨਾਵਾਂ ਨੂੰ ਲੈ ਕੇ ਚੀਨ ਭੜਕ ਗਿਆ ਹੈ ਅਤੇ ਉਸ ਨੇ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਦੀਆਂ ਅੱਖਾਂ ਕੱਢਣ ਦੀ ਧਮਕੀ ਦੇ ਦਿੱਤੀ ਹੈ।

ਇਨ੍ਹਾਂ ਸਾਰੇ ਦੇਸ਼ਾਂ ਨੇ ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਸਾਂਸਦਾਂ ਨੂੰ ਅਯੋਗ ਠਹਿਰਾਉਂਦੇ ਹੋਏ ਚੀਨ ਵੱਲੋਂ ਬਣਾਏ ਗਏ ਨਿਯਮਾਂ ਦੀ ਆਲੋਚਨਾ ਨੂੰ ਲੈ ਕੇ ‘ਫਾਈਵ ਆਈਜ਼’ ਗੱਠਜੋੜ ਬਣਾਇਆ ਹੈ। ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਨੇ ਚੀਨ ਨੂੰ ਕਿਹਾ ਹੈ ਕਿ ਉਹ ਆਪਣੇ ਨਵੇਂ ਨਿਯਮਾਂ ਨੂੰ ਵਾਪਸ ਲੈ ਲੈਣ।

ਚੀਨੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਇਨ੍ਹਾਂ ਦੇਸ਼ਾਂ ਨੂੰ ਚੀਨ ਦੇ ਮਾਮਲਿਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ। ਚੀਨੀ ਵਿਦੇਸ਼ੀ ਮੰਤਰਾਲੇ ਦੇ ਵੁਲਫ ਵਰੀਅਰ ਵਜੋਂ ਜਾਣੇ ਜਾਣ ਵਾਲੇ ਲੀਜਿਅਨ ਨੇ ਕਿਹਾ ਪੱਛਮੀ ਲੋਕਾਂ ਨੂੰ ਅਲਰਟ ਰਹਿਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੀਆਂ ਅੱਖਾਂ ਬਾਹਰ ਕੱਢ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਚੀਨ ਕਦੇ ਕੋਈ ਪਰੇਸ਼ਾਨੀ ਨਹੀਂ ਪੈਦਾ ਕਰਦਾ ਤੇ ਨਾ ਹੀ ਕਿਸੇ ਚੀਜ਼ ਤੋਂ ਡਰਦਾ ਹੈ।

ਚੀਨੀ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਚੀਨ ਨੇ ਸਾਬਕਾ ਬ੍ਰਿਟਿਸ਼ ਕਲੋਨੀ ਹਾਂਗਕਾਂਗ ਨੂੰ ਵਾਪਸ ਪਾ ਲਿਆ ਹੈ। ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਨੇ ਇਕ ਖ਼ੁਫ਼ੀਆ ਸਾਂਝੇਦਾਰੀ ਕੀਤੀ ਹੋਈ ਹੈ ਜਿਸਨੂੰ ‘ਫਾਈਵ ਆਈਜ਼’ ਕਿਹਾ ਜਾਂਦਾ ਹੈ।

- Advertisement -

Share this Article
Leave a comment