ਮੋਦੀ ਦੀ “ਹਾਊਡੀ ਮੋਦੀ” ਰੈਲੀ ਦੌਰਾਨ ਦਿੱਤੇ ਗਏ ਬਿਆਨ ‘ਤੇ ਜੈਸ਼ੰਕਰ ਨੇ ਕਿਹਾ ਕੁਝ ਅਜਿਹਾ ਕਿ ਸਾਰਿਆਂ ਨੂੰ ਸੋਚਣ ਲਈ ਕਰ ਦਿੱਤਾ ਮਜ਼ਬੂਰ

TeamGlobalPunjab
2 Min Read

ਬੀਤੇ ਦਿਨੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦਾ ਦੌਰਾ ਕਰਕੇ ਕੀਤੀ ਗਈ ਹਾਊਡੀ ਮੋਦੀ ਰੈਲੀ ਦੌਰਾਨ ਜਿਹੜਾ ਅਬਕੀ ਵਾਰ ਟ੍ਰੰਪ ਸਰਕਾਰ ਦਾ ਨਾਅਰਾ ਦਿੱਤਾ ਗਿਆ ਉਸ ‘ਤੇ ਵਿਦੇਸ਼ ਮੰਤਰੀ ਐਸ ਜੈਅਸ਼ੰਕਰ ਨੇ ਸਫਾਈ ਦਿੰਦਿਆਂ ਵੱਡਾ ਬਿਆਨ ਦਿੱਤਾ ਹੈ। ਜਾਣਕਾਰੀ ਮੁਤਾਬਿਕ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਇਹ ਸਿਰਫ ਉਸ ਗੱਲ ਦਾ ਹਵਾਲਾ ਸੀ ਜੋ ਡੋਨਾਲਡ ਟਰੰਪ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ ਪਿਆਰ ਨੂੰ ਵਧਾਉਣ ਲਈ ਕਿਹਾ ਸੀ। ਉਨ੍ਹਾਂ ਇਸ ਗੱਲ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਅਮਰੀਕਾ ਦੀ ਘਰੇਲੂ ਰਾਜਨੀਤੀ ਵਿੱਚ ਭਾਰਤ ਦਾ ਰੁੱਖ ਪੱਖਪਾਤੀ ਨਹੀਂ ਹੈ। ਜੈਸ਼ੰਕਰ ਨੇ ਬੋਲਦਿਆਂ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2020 ਚੋਣਾਂ ਦੌਰਾਨ ਟ੍ਰੰਪ ਦਾ ਸਾਥ ਦੇ ਰਹੇ ਹਨ। ਹਾਊਡੀ ਮੋਦੀ ਰੈਲੀ ਦੌਰਾਨ ਇਸਤੇਮਾਲ ਕੀਤੇ ਗਏ ਨਾਅਰੇ ਦਾ ਭਵਿੱਖ ‘ਤੇ ਪੈਣ ਵਾਲੇ ਪ੍ਰਭਾਵ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਜੈਸ਼ੰਕਰ ਨੇ ਕਿਹਾ ਕਿ, “ਨਹੀਂ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਸੀ।“

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ, “ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਸ ‘ਤੇ ਕਿਰਪਾ ਕਰਕੇ ਸਾਵਧਾਨੀ ਨਾਲ ਧਿਆਨ ਦਿੱਤਾ ਜਾਵੇ, ਮੇਰੀ ਯਾਦਦਾਸ਼ਤ ਅਨੁਸਾਰ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਹ ਟ੍ਰੰਪ ਨੇ ਇਸਤੇਮਾਲ ਕੀਤਾ ਸੀ ਤੇ ਪ੍ਰਧਾਨ ਮੰਤਰੀ ਪਹਿਲਾਂ ਦੀ ਗੱਲ ਕਰ ਰਹੇ ਸਨ। ਮੈਨੂੰ ਨਹੀਂ ਲਗਦਾ ਕਿ ਸਾਨੂੰ ਅਜਿਹੀ ਗੱਲ ਦਾ ਕੋਈ ਗਲਤ ਮਤਲਬ ਕੱਢਣਾ ਚਾਹੀਦਾ ਹੈ।“ ਇੱਥੇ ਇਹ ਵੀ ਦੱਸਣਯੋਗ ਹੈ ਕਿ 22 ਸਤੰਬਰ ਵਾਲੇ ਦਿਨ ਹਿਊਸਟਨ ‘ਚ 50 ਹਜ਼ਾਰ ਤੋਂ ਜਿਆਦਾ ਭਾਰਤੀ ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ, “ਉਮੀਦਵਾਰ ਟ੍ਰੰਪ ਦੀ ‘ਅਬਕੀ ਵਾਰ ਟ੍ਰੰਪ ਸਰਕਾਰ’ ਸ਼ਬਦਾਂ ਦੀ ਗੂੰਜ ਉੱਚੀ ਅਤੇ ਸਪੱਸ਼ਟ ਹੈ।“

Share this Article
Leave a comment