ਡਾ. ਈਸ਼ਰ ਜੱਜ ਆਹਲੂਵਾਲੀਆ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ

TeamGlobalPunjab
1 Min Read

ਐਸ.ਏ.ਐਸ. ਨਗਰ : ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟ੍ਰਸਟ ਦੀ ਜ਼ਰੂਰੀ ਮੀਟਿੰਗ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਾਬਕਾ ਡਿਪਟੀ ਚੇਅਰਮੈਨ ਪਲਾਨਿੰਗ ਕਮਿਸ਼ਨ ਮੌਨਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਅਤੇ ਮਸ਼ਹੂਰ ਅਰਥਸ਼ਾਤਸਰੀ ਡਾ. ਈਸ਼ਰ ਜੱਜ ਆਹਲੂਵਾਲੀਆ ਦੇ ਅਚਾਨਕ ਹੋਏ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਡਾ. ਈਸ਼ਰ ਜੱਜ ਆਹਲੂਵਾਲੀਆ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਸਨ ਜਿਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਕੀਤੇ ਕੰਮ ਲਈ ਇਹ ਅਵਾਰਡ 2009 ਵਿਚ ਦਿੱਤਾ ਗਿਆ ਸੀ। ਉਹ 74 ਵਰ੍ਹਿਆਂ ਦੇ ਸਨ ਅਤੇ ਦਿੱਲੀ ਵਿਖੇ ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਦੇ ਚੇਅਰਪਰਸਨ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੀ 2002-07 ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਸਟੇਟ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਰਹੇ ਸਨ।

ਚੇਅਰਮੈਨ ਵਾਲੀਆ ਨੇ ਕਿਹਾ ਕਿ ਡਾ. ਈਸ਼ਰ ਜੱਜ ਆਹਲੂਵਾਲੀਆ ਦੇ ਵਿਛੋੜੇ ਨਾਲ ਪਰਿਵਾਰ, ਸਮਾਜ ਅਤੇ ਆਹਲੂਵਾਲੀਆ ਬਿਰਦਾਰੀ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।

ਇਸ ਮੌਕੇ ਗੁਰਸ਼ਰਨਜੀਤ ਸਿੰਘ ਰੋਸ਼ਾ, ਵਾਈਸ ਚੇਅਰਮੈਨ, ਪਾਲ ਮੋਹਿੰਦਰ ਸਿੰਘ ਜਨ. ਸਕੱਤਰ, ਪਦਮਜੀਤ ਸਿੰਘ ਆਹਲੂਵਾਲੀਆ ਵਿੱਤ ਸਕੱਤਰ, ਅਮਰਜੀਤ ਸਿੰਘ ਵਾਲੀਆ। ਅਵਤਾਰ ਸਿੰਘ ਵਾਲੀਆ, ਡਾ. ਪਰਮਜੀਤ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਇੰਦਰਪਾਲ ਸਿੰਘ ਵਾਲੀਆ (ਸਾਰੇ ਟ੍ਰਸਟੀ) ਹਾਜ਼ਰ ਸਨ।

- Advertisement -

Share this Article
Leave a comment