ਜੰਮੂ ਦੇ ਏਅਰਫੋਰਸ ਸਟੇਸ਼ਨ ‘ਚ ਦੇਰ ਰਾਤ ਹੋਏ ਦੋ ਧਮਾਕੇ,ਫੋਰੈਂਸਿਕ ਟੀਮ ਵਲੋਂ ਮੌਕੇ ‘ਤੇ ਜਾਂਚ ਜਾਰੀ

TeamGlobalPunjab
1 Min Read

ਜੰਮੂ: ਜੰਮੂ-ਕਸ਼ਮੀਰ ਦੇ ਏਅਰਫੋਰਸ ਸਟੇਸ਼ਨ ‘ਤੇ ਦੇਰ ਰਾਤ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਹੜਕੰਪ ਮਚ ਗਿਆ ਹੈ । ਸਾਵਧਾਨੀ ਦੇ ਤੌਰ ‘ਤੇ ਬੰਬ ਡਿਸਪੋਜ਼ਲ ਟੀਮ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕੇ ਦੇਰ ਰਾਤ ਤਕਰੀਬਨ 1.45 ਵਜੇ ਹੋਏ। ਇਹ ਇਲਾਕਾ ਉੱਚ ਸੁਰੱਖਿਆ ਦੇ ਅਧੀਨ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਮਿੰਟ ਦੇ ਅੰਤਰ ਨਾਲ ਦੋ ਧਮਾਕੇ ਹੋਏ । ਪਹਿਲੇ ਧਮਾਕੇ ਕਾਰਨ ਇਕ ਇਮਾਰਤ ਦੀ ਛੱਤ ਡਿੱਗ ਗਈ ਅਤੇ ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ।

ਧਮਾਕੇ ‘ਤੇ ਇਸ ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰਪੋਰਟ ਸਟੇਸ਼ਨ ਦੇ ਅੰਦਰ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਚੰਗੀ ਗੱਲ ਇਹ ਹੈ ਕਿ ਧਮਾਕੇ ਵਿੱਚ ਨਾ ਤਾਂ ਜਵਾਨ ਜ਼ਖ਼ਮੀ ਹੋਇਆ ਹੈ ਅਤੇ ਨਾ ਹੀ ਕੋਈ ਸਾਜ਼ੋ-ਸਾਮਾਨ ਨੁਕਸਾਨਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜਾਂਚ ਹੁਣੇ ਚੱਲ ਰਹੀ ਹੈ।

 ਇਸ ਵਿਚਕਾਰ ਜੰਮੂ ਦੇ ਤ੍ਰਿਕੁਤਾ ਨਗਰ ਥਾਣੇ ਵਿਚ ਵੇਵ ਮਾਲ ਦੇ ਨੇੜੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਅੱਤਵਾਦੀ ਦਾ ਨਾਮ ਨਦੀਮ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ, ਅੱਤਵਾਦੀ ਕੋਲੋਂ 5 ਕਿੱਲੋ ਦਾ ਆਈ. ਈ. ਡੀ. ਬਰਾਮਦ ਹੋਇਆ ਹੈ।

Share this Article
Leave a comment