ਸਰਦੀਆਂ ‘ਚ ਜ਼ਿਆਦਾ ਨਹਾਉਣਾ ਪਹੁੰਚਾ ਸਕਦਾ ਹੈ ਸ਼ਰੀਰ ਨੂੰ ਨੁਕਸਾਨ

TeamGlobalPunjab
3 Min Read

ਸਰਦੀਆਂ ‘ਚ ਹਰ-ਰੋਜ਼ ਨਹਾਉਣਾ ਵੀ ਸਾਡੇ ਸਰੀਰ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ ਇਹ ਗੱਲ ਸੁਣਨ ‘ਚ ਜ਼ਰੂਰ ਅਜੀਬ ਲੱਗੇਗੀ ਪਰ ਇਹ  ਬਿਲਕੁਲ ਸੱਚ ਹੈ। ਵੱਡੇ ਬਜ਼ੁਰਗਾਂ ਵੱਲੋਂ ਤਾਂ ਹਮੇਸ਼ਾ ਸਵੇਰੇ-ਸਵੇਰੇ ਨਹਾਉਣ ਲਈ ਕਿਹਾ ਜਾਂਦਾ ਹੈ ਅਤੇ ਉਸ ਦੇ ਫਾਇਦੇ ਵੀ ਗਿਣਾਏ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਆਦਾ ਸਮਾਂ ਨਹਾਉਣਾ ਸਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਕਿਵੇਂ ਆਓ ਜਾਣਦੇ ਹਾਂ।

ਸਰਦੀਆਂ ‘ਚ ਜ਼ਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਣਾ ਜ਼ਿਆਦਾ ਪਸੰਦ ਕਰਦੇ ਹਨ ਤੇ ਗਰਮ ਪਾਣੀ ‘ਚ ਲੰਮੇ ਸਮੇਂ ਤੱਕ ਨਹਾਉਣਾ ਸਾਡੇ ਸਾਰਿਆਂ ਲਈ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ। ਗਰਮ ਪਾਣੀ ‘ਚ ਲੰਮੇ ਸਮੇਂ ਤੱਕ ਨਹਾਉਣ ਨਾਲ ਸਾਡੀ ਚਮੜੀ ਦੇ ਪ੍ਰਾਕਿਰਤਿਕ ਤੇਲ ਨਿਕਲ ਜਾਂਦੇ ਹਨ ਤੇ ਚਮੜੀ ਖੁਸਕ ਹੋ ਜਾਂਦੀ ਹੈ। ਇਸ ਲਈ ਡਾਕਟਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਗਰਮ ਪਾਣੀ ਨਾਲ ਦਸ ਮਿੰਟ ਤੋਂ ਜ਼ਿਆਦਾ ਨਹੀਂ ਨਹਾਉਣਾ ਚਾਹੀਦਾ। ਚਮੜੀ ਦੇ ਸਬੰਧ ‘ਚ ਪਹਿਲਾਂ ਹੋਈ ਖੋਜ ਤੋਂ ਪਤਾ ਲੱਗਿਆ ਹੈ ਕਿ ਸਾਡੀ ਚਮੜੀ ਕੁਝ ਅੱਛੇ ਬੈਕਟੀਰੀਆਂ ਵੀ ਪੈਦਾ ਕਰਦੀ ਹੈ ਜੋ ਸਾਡੀ ਚਮੜੀ ਨੂੰ ਨਿਰੋਗ ਰੱਖਦੀ ਹੈ। ਨਾਲ ਹੀ ਇਹ ਸਾਡੀ ਚਮੜੀ ਨੂੰ ਕੈਮੀਕਲ ਟਾਕਸਿਨ ਤੋਂ ਵੀ ਬਚਾਉਂਦੇ ਹਨ। ਗਰਮ ਪਾਣੀ ਨਾਲ ਨਹਾਉਣ ਕਾਰਨ ਸਾਡੀ ਚਮੜੀ ਦੇ ਕੁਦਰਤੀ ਤੇਲ ਨਿਕਲ ਜਾਂਦੇ ਹਨ। ਜਿਸ ਨਾਲ ਸਾਡੀ ਚਮੜੀ ਦੀ ਸੁਰੱਖਿਆ ਕਰਨ ਵਾਲੇ ਮਿੱਤਰ ਬੈਕਟੀਰੀਆਂ ਵੀ ਨਸ਼ਟ ਹੋ ਜਾਂਦੇ ਹਨ।

ਅਮਰੀਕਾ ‘ਚ ਕੁਝ ਮਹੀਨੇ ਪਹਿਲਾਂ ਹੋਈ ਖੋਜ ‘ਚ ਦੱਸਿਆ ਗਿਆ ਸੀ ਕਿ ਲੋਕ ਸਮਾਜਿਕ ਦਬਾਅ ‘ਚ ਆ ਕੇ ਹਰ-ਰੋਜ਼ ਨਹਾਉਂਦੇ ਹਨ। ਕਈ ਖੋਜਾਂ ‘ਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਸਾਡੀ ਚਮੜੀ ‘ਚ ਆਪਣੇ-ਆਪ ਨੂੰ ਸਾਫ ਕਰਨ ਦੀ ਉੱਚਿਤ ਸਮਰੱਥਾ ਹੁੰਦੀ ਹੈ। ਇਸ ਲਈ ਜੇਕਰ ਅਸੀਂ ਹਰ-ਰੋਜ਼ ਸਖਤ ਮਿਹਨਤ ਕਰਨ ਵਾਲੇ ਕੰਮ ‘ਤੇ ਜਿਸ ਨਾਲ ਸਾਡੇ ਸਰੀਰ ‘ਚੋਂ ਬਹੁਤ ਪਸੀਨਾ ਬਾਹਰ ਨਿਕਲਦਾ ਹੈ ਤੇ ਗੰਦਗੀ ‘ਚ ਨਹੀਂ ਰਹਿੰਦੇ ਤਾਂ ਹਰ-ਰੋਜ਼ ਨਹਾਉਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈ।

ਇਸ ਤੋਂ ਇਲਾਵਾ ਗਰਮ ਪਾਣੀ ਸਾਡੇ ਨਹੂੰਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਇਸ ਦਾ ਵੀ ਕੁਦਰਤੀ ਤੇਲ ਨਿਕਲ ਜਾਂਦਾ ਹੈ, ਜਿਸ ਨਾਲ ਇਹ ਖੁਸਕ ਤੇ ਕਮਜੋਰ ਹੋ ਕੇ ਜਲਦੀ ਟੁੱਟ ਜਾਂਦੇ ਹਨ। ਇਸ ਲਈ ਰੋਜ਼ਾਨਾ ਗਰਮ ਪਾਣੀ ਨਾਲ ਨਹਾਉਣ ਤੋਂ ਬਚਣਾ ਚਾਹੀਦਾ ਹੈ।

- Advertisement -

Share this Article
Leave a comment