ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਅਰਥੀ ਨੂੰ ਪੁੱਤ ਸੁਖਬੀਰ ਬਾਦਲ ਤੇ ਭਤੀਜੇ ਮਨਪ੍ਰੀਤ ਬਾਦਲ ਨੇ ਅਰਥੀ ਨੂੰ ਮੋਢਾ ਦਿੱਤਾ ਹੈ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆਏ। ਇੱਥੇ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਇਸ ਤੋਂ ਪਹਿਲਾਂ ਸਵੇਰੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ। ਪਲ-ਪਲ ਦੀ ਅਪਡੇਟ ਲਈ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਨਾਲ:
ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜੇ ਟਰੈਕਟਰ ਅੰਤਿਮ ਸਸਕਾਰ ਵਾਲੀ ਥਾਂ ਲਿਜਾਇਆ ਗਿਆ, ਜਿਸ ‘ਤੇ ਫਖਰ-ਏ-ਕੌਮ ਲਿਖਿਆ ਗਿਆ ਹੈ। ਅੰਤਿਮ ਸਸਕਾਰ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ, ਭਾਜਪਾ ਪ੍ਰਧਾਨ ਜੇਪੀ ਨੱਡਾ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਹੰਸ ਰਾਜ ਹੰਸ, ਮਨਜਿੰਦਰ ਸਿੰਘ ਸਿਰਸਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸ਼ਰਦ ਪਵਾਰ, ਪ੍ਰਫੁੱਲ ਪਟੇਲ, ਕੇਂਦਰੀ ਮੰਤਰੀ ਹਰਦੀਪ ਨੇ ਸ਼ਿਰਕਤ ਕੀਤੀ।
ਪ੍ਰਕਾਸ਼ ਸਿੰਘ ਬਾਦਲ ਦੇ ਦਰਸ਼ਨ ਕਰਨ ਪੁੱਜੇ ਜੇਪੀ ਨੱਢਾ ਨੇ ਕਿਹਾ ਕਿ ਬਾਦਲ ਸਾਹਬ ਦਾ ਜਾਣਾ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੈ। ਨੱਢਾ ਨੇ ਕਿਹਾ ਕਿ ਮੈ ਕਹਿ ਸਕਦਾ ਹਾਂ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ। ਉਹ ਨਿਮਰਤਾ ਵਾਲਾ ਸੁਭਾਅ ਵਾਲੀ ਸਖ਼ਸ਼ੀਅਤ ਸੀ ਅਤੇ ਸਾਨੂੰ ਉਨ੍ਹਾਂ ਤੋਂ ਇਹੀ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਕਰੋੜਾਂ ਭਾਜਪਾ ਵਰਕਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।
ਇਸ ਮੌਕੇ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸਿਆਸਤ ਦਾ ਕਿਲ੍ਹਾ ਢਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਦੂਰਦਰਸ਼ੀ ਵਿਜ਼ਨ ਵਾਲੇ ਨੇਤਾ ਸੀ। ਹੰਸ ਰਾਜ ਹੰਸ ਨੇ ਕਿਹਾ ਕਿ ਪ੍ਰਕਾਸ਼ ਸਿੰਘ ਉਹ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ ਤੇ ਉਹ ਕਿਸਾਨਾਂ ਅਤੇ ਮਜ਼ਦੂਰਾਂ ਲਈ ਹਮੇਸ਼ਾ ਖੜੇ ਰਹਿੰਦੇ ਸੀ। ਹੰਸ ਰਾਜ ਨੇ ਕਿਹਾ ‘ਹੁਣ ਨਹੀਂ ਲਭਣੇ ਯਾਰ ਗੁਆਚੇ’।
- Advertisement -
ਸਾਬਕਾ ਮੁੱਖ ਮੰਤਰੀ ਬਾਦਲ ਦੇ ਦੇਹਾਂਤ ਮੌਕੇ ਸੋਗ ਪ੍ਰਗਟਾਉਣ ਪੁੱਜੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਗ ਜਤਾੁਉਂਦਿਆਂ ਕਿਹਾ ਕਿ ਉਨ੍ਹਾਂ ਬਾਰੇ ਬੋਲਣ ਲਈ ਅਲਫਾਜ਼ਾ ਦੀ ਘਾਟ ਹੈ। ਪ੍ਰਕਾਸ਼ ਸਿੰਘ ਬਾਦਲ ਸਿਆਸਤ ਵਿੱਚ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ ਸੀ। ਉਹ ਕਹਿੰਦੇ ਸੀ ਕਿ ਸਿਆਸਤ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ, ਨਿੱਜੀ ਲੜਾਈ ਨਹੀਂ ਹੋ ਸਕਦੀ। ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਇਹ ਸਿੱਖਣ ਦੀ ਲੋੜ ਹੈ।