ਟਰੰਪ ਦਾ ਕਮਲਾ ਹੈਰਿਸ ‘ਤੇ ਵੱਡਾ ਸਿਆਸੀ ਹਮਲਾ, ਕਿਹਾ ‘ਸਭ ਤਬਾਹ ਕਰ ਦੇਵੇਗੀ’

Global Team
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ (Donald Trump) ਨੇ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ( Kamala Harris ) ਦੇਸ਼ ‘ਤੇ ਸ਼ਾਸਨ ਕਰਨ ਦੇ ਯੋਗ ਨਹੀਂ ਹਨ। ਹੈਰਿਸ ਦੇ ਸੰਭਾਵਿਤ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੀ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਆਪਣੇ ਡੈਮੋਕ੍ਰੇਟਿਕ ਵਿਰੋਧੀ ‘ਤੇ ਇਹ ਤਿੱਖਾ ਹਮਲਾ ਕੀਤਾ।

ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਹਫਤੇ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ ਅਤੇ ਫਿਰ ਉਨ੍ਹਾਂ ਨੇ ਕਮਲਾ ਹੈਰਿਸ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੈਰਿਸ  ਹੁਣ ਸੰਭਾਵੀ ਡੈਮੋਕਰੇਟਿਕ ਉਮੀਦਵਾਰ ਹਨ ਅਤੇ ਅਗਸਤ ਵਿੱਚ ਹੋਣ ਵਾਲੀ ‘ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ’ ਵਿੱਚ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਵੇਗਾ।

ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ, “ਕਮਲਾ ਹੈਰਿਸ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਉਦਾਰਵਾਦੀ ਚੁਣੀ ਗਈ ਸਿਆਸਤਦਾਨ ਹੈ।  ਉਹ ਬਰਨੀ ਸੈਂਡਰਸ ਤੋਂ ਵੀ ਵੱਧ ਉਦਾਰਵਾਦੀ ਹੈ।” ਸਾਬਕਾ ਰਾਸ਼ਟਰਪਤੀ ਨੇ ਦੋਸ਼ ਲਾਇਆ, “ਜੇਕਰ ਉਹ ਕਦੇ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਇਸ ਦੇਸ਼ ਨੂੰ ਬਹੁਤ ਜਲਦੀ ਤਬਾਹ ਕਰ ਦੇਵੇਗੀ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।” ਟਰੰਪ ਨੇ ਕਿਹਾ ਕਿ ਹੈਰਿਸ ਸਰਹੱਦੀ ਮੁਖੀ ਸੀ, ਪਰ ਉਹ ਕਦੇ ਸਰਹੱਦ ‘ਤੇ ਨਹੀਂ ਗਈ ।

ਟਰੰਪ ਨੇ ਕਿਹਾ, “ਜੇ ਕਮਲਾ ਤੁਹਾਡੇ ਨਾਲ ਜੋਅ ਬਾਇਡਨਦੀ ਮਾਨਸਿਕ ਅਸਮਰਥਤਾ ਬਾਰੇ ਇੰਨੀ ਬੇਸ਼ਰਮੀ ਨਾਲ ਝੂਠ ਬੋਲ ਸਕਦੀ ਹੈ  ਤਾਂ ਉਹ ਤੁਹਾਡੇ ਨਾਲ ਕਿਸੇ ਵੀ ਚੀਜ਼ ਬਾਰੇ ਝੂਠ ਬੋਲ ਸਕਦੀ ਹੈ। ਉਸ ‘ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment