ਨਿਊਜ਼ ਡੈਸਕ : ਜ਼ਰਾ ਸੋਚੋ… ਤੁਹਾਡੇ ਕੋਲ ਆਧਾਰ ਕਾਰਡ ਤਾਂ ਹੈ, ਪਰ ਉਸ ਨਾਲ ਲਿੰਕ ਮੋਬਾਈਲ ਨੰਬਰ ਬੰਦ ਹੋ ਚੁੱਕਾ ਹੈ! ਅਜਿਹੇ ਵਿੱਚ ਨਾ ਤਾਂ OTP ਮਿਲੇਗਾ ਅਤੇ ਨਾ ਹੀ ਆਧਾਰ ਨਾਲ ਜੁੜੇ ਕਈ ਜ਼ਰੂਰੀ ਕੰਮ ਆਸਾਨੀ ਨਾਲ ਹੋ ਸਕਣਗੇ। ਬੈਂਕਿੰਗ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ, ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਹੁਣ ਸਵਾਲ ਇਹ ਹੈ ਕਿ ਕੀ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਬਦਲਵਾਉਣ ਲਈ ਆਧਾਰ ਸੇਵਾ ਕੇਂਦਰ ਜਾਣਾ ਜ਼ਰੂਰੀ ਹੈ? ਕੀ ਇਹ ਕੰਮ ਘਰ ਬੈਠੇ ਮੋਬਾਈਲ ਫੋਨ ਤੋਂ ਵੀ ਹੋ ਸਕਦਾ ਹੈ? ਅਤੇ ਜੇਕਰ ਪੁਰਾਣਾ ਨੰਬਰ ਬੰਦ ਹੋ ਚੁੱਕਾ ਹੈ ਤਾਂ ਕੀ ਕਰਨਾ ਪਵੇਗਾ? ਚਲੋ, ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀ ਪੂਰੀ ਜਾਣਕਾਰੀ।
ਇਹ ਵੀ ਪੜ੍ਹੌ :ਡੇਰਾ ਬੱਲਾਂ ‘ਚ ਵੱਡਾ ਵਿਵਾਦ! ਸੰਤ ਨਿਰੰਜਨ ਦਾਸ ਜੀ ਨੂੰ ਬੰਧਕ ਬਣਾਉਣ ਦੇ ਇਲਜ਼ਾਮ, ਡੇਰਾ ਬੱਲਾਂ ਪਹੁੰਚਿਆ ਹਾਈਕੋਰਟ!
ਦਰਅਸਲ, UIDAI ਵੱਲੋਂ ਨਵੇਂ ਅਧਿਕਾਰਤ Aadhaar App ਵਿੱਚ ਮੋਬਾਈਲ ਨੰਬਰ ਅਪਡੇਟ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ Android ਜਾਂ iPhone ਵਿੱਚ ਅਧਿਕਾਰਤ Aadhaar App ਡਾਊਨਲੋਡ ਕਰਨਾ ਹੋਵੇਗਾ।ਐਪ ਖੋਲ੍ਹਣ ਤੋਂ ਬਾਅਦ ਆਪਣੀ ਭਾਸ਼ਾ ਚੁਣੋ ਅਤੇ 12 ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ। ਇਸ ਤੋਂ ਬਾਅਦ Terms and Conditions ਅਤੇ Privacy Policy ਨੂੰ ਸਵੀਕਾਰ ਕਰਕੇ ਆਪਣੇ ਮੋਬਾਈਲ ਵਿੱਚ ਮੌਜੂਦ ਸਿਮ ਦੀ ਚੋਣ ਕਰੋ। ਹੁਣ ਤੁਹਾਨੂੰ Face Authentication ਯਾਨੀ ਚਿਹਰੇ ਦੀ ਪਛਾਣ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਐਪ ਨੂੰ ਸੁਰੱਖਿਅਤ ਰੱਖਣ ਲਈ 6 ਅੰਕਾਂ ਦਾ PIN ਸੈੱਟ ਕਰਨਾ ਹੋਵੇਗਾ। ਐਪ ਵਿੱਚ ਲੌਗਇਨ ਕਰਨ ਤੋਂ ਬਾਅਦ Services ਸੈਕਸ਼ਨ ਵਿੱਚ ਜਾਓ ਅਤੇ Mobile Number Update ਦਾ ਵਿਕਲਪ ਚੁਣੋ।
ਇਹ ਵੀ ਪੜ੍ਹੌ :ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! ਖੁੱਲ੍ਹਿਆ ਨਵਾਂ PR ਦਾ ਰਾਹ
ਇੱਥੇ ਆਪਣਾ ਨਵਾਂ ਮੋਬਾਈਲ ਨੰਬਰ ਦਰਜ ਕਰੋ। ਨਵੇਂ ਨੰਬਰ ‘ਤੇ ਆਏ OTP ਰਾਹੀਂ ਇਸ ਦੀ ਪੁਸ਼ਟੀ ਕਰੋ। ਇਸ ਤੋਂ ਬਾਅਦ Face Authentication ਦੀ ਪ੍ਰਕਿਰਿਆ ਪੂਰੀ ਕਰੋ ਅਤੇ ਨਿਰਧਾਰਤ ਫੀਸ ਆਨਲਾਈਨ ਜਮ੍ਹਾਂ ਕਰਵਾਓ। ਤੁਹਾਡੀ ਅਰਜ਼ੀ ਸਬਮਿਟ ਹੋਣ ਤੋਂ ਬਾਅਦ ਇੱਕ Service Request Number ਮਿਲੇਗਾ, ਜਿਸ ਦੀ ਮਦਦ ਨਾਲ ਤੁਸੀਂ ਅਪਡੇਟ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ। UIDAI ਮੁਤਾਬਕ ਵੱਖਰੇ ਤੌਰ ‘ਤੇ ਮੋਬਾਈਲ ਨੰਬਰ ਅਪਡੇਟ ਕਰਵਾਉਣ ਲਈ 75 ਰੁਪਏ ਫੀਸ ਨਿਰਧਾਰਤ ਹੈ। ਹੁਣ ਸਭ ਤੋਂ ਅਹਿਮ ਸਵਾਲ, ਜੇਕਰ ਪੁਰਾਣਾ ਮੋਬਾਈਲ ਨੰਬਰ ਬੰਦ ਹੋ ਚੁੱਕਾ ਹੈ ਤਾਂ ਕੀ ਨਵਾਂ ਨੰਬਰ ਅਪਡੇਟ ਹੋ ਸਕਦਾ ਹੈ? UIDAI ਦੇ ਨਿਯਮਾਂ ਮੁਤਾਬਕ ਇਸ ਦੇ ਤਿੰਨ ਵੱਖ-ਵੱਖ ਮਾਮਲੇ ਹਨ। ਪਹਿਲਾ, ਜੇਕਰ ਤੁਸੀਂ Aadhaar App ਵਿੱਚ ਉਸੇ ਮੋਬਾਈਲ ਨੰਬਰ ਰਾਹੀਂ ਰਜਿਸਟਰਡ ਹੋ, ਜੋ ਤੁਹਾਡੇ ਆਧਾਰ ਨਾਲ ਪਹਿਲਾਂ ਤੋਂ ਲਿੰਕ ਹੈ ਤਾਂ ਨਵੇਂ ਨੰਬਰ ‘ਤੇ OTP ਆਵੇਗਾ ਅਤੇ Face Authentication ਰਾਹੀਂ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੌ :ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚ ਹੋਵੇਗੀ ਘਰ ਵਾਪਸੀ? SGPC ਪ੍ਰਧਾਨਗੀ ਲਈ ਵੀ ਹੋ ਸਕਦੈ ਵੱਡਾ ਐਲਾਨ!
ਦੂਜਾ, ਜੇਕਰ ਤੁਸੀਂ ਐਪ ਵਿੱਚ ਕਿਸੇ ਹੋਰ ਮੋਬਾਈਲ ਨੰਬਰ ਨਾਲ ਰਜਿਸਟ੍ਰੇਸ਼ਨ ਕੀਤੀ ਹੈ ਤਾਂ ਪੁਰਾਣੇ ਅਤੇ ਨਵੇਂ ਦੋਵਾਂ ਨੰਬਰਾਂ ‘ਤੇ OTP ਰਾਹੀਂ ਵੈਰੀਫਿਕੇਸ਼ਨ ਕਰਨੀ ਪਵੇਗੀ। ਪਰ ਤੀਜੀ ਸਥਿਤੀ ਵਿੱਚ, ਜੇਕਰ ਤੁਹਾਡਾ ਪੁਰਾਣਾ ਨੰਬਰ ਬੰਦ ਹੋ ਚੁੱਕਾ ਹੈ ਜਾਂ ਤੁਹਾਡੇ ਕੋਲ ਉਸ ਤੱਕ ਪਹੁੰਚ ਨਹੀਂ ਹੈ ਤਾਂ ਐਪ ਰਾਹੀਂ ਮੋਬਾਈਲ ਨੰਬਰ ਅਪਡੇਟ ਨਹੀਂ ਹੋ ਸਕੇਗਾ। ਅਜਿਹੇ ਵਿੱਚ ਤੁਹਾਨੂੰ ਨਜ਼ਦੀਕੀ Aadhaar Seva Kendra ਜਾਂ ਅਧਿਕਾਰਤ Aadhaar Update Centre ਜਾਣਾ ਪਵੇਗਾ। ਹੁਣ ਗੱਲ ਕਰਦੇ ਹਾਂ ਕਿ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਨਵਾਂ ਮੋਬਾਈਲ ਨੰਬਰ ਕਿੰਨੇ ਦਿਨਾਂ ਵਿੱਚ ਆਧਾਰ ਨਾਲ ਲਿੰਕ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰਕਿਰਿਆ ਤੁਰੰਤ ਪੂਰੀ ਨਹੀਂ ਹੁੰਦੀ। UIDAI ਮੁਤਾਬਕ ਮੋਬਾਈਲ ਨੰਬਰ ਅਪਡੇਟ ਹੋਣ ਵਿੱਚ 30 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਤੁਸੀਂ ਆਪਣੇ Service Request Number ਰਾਹੀਂ ਅਰਜ਼ੀ ਦਾ ਸਟੇਟਸ ਟਰੈਕ ਕਰ ਸਕਦੇ ਹੋ। ਇਸ ਲਈ ਜੇਕਰ ਤੁਹਾਡੇ ਆਧਾਰ ਕਾਰਡ ਨਾਲ ਵੀ ਪੁਰਾਣਾ ਜਾਂ ਬੰਦ ਹੋ ਚੁੱਕਾ ਮੋਬਾਈਲ ਨੰਬਰ ਲਿੰਕ ਹੈ ਤਾਂ ਸਮੇਂ ਸਿਰ ਇਸ ਨੂੰ ਅਪਡੇਟ ਕਰਵਾ ਲਓ, ਤਾਂ ਜੋ ਭਵਿੱਖ ਵਿੱਚ ਕਿਸੇ ਜ਼ਰੂਰੀ ਕੰਮ ਦੌਰਾਨ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

