ਪਾਣੀ ਦਾ ਸਾਡੇ ਜੀਵਨ ‘ਚ ਮਹਤੱਵਪੂਰਣ ਸਥਾਨ: ਖੱਟਰ

TeamGlobalPunjab
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਦਾ ਸਾਡੇ ਜੀਵਨ ਵਿਚ ਮਹਤੱਵਪੂਰਣ ਸਥਾਨ ਹੈ ਅਤੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਅਤੇ ਇਸ ਦੇ ਸਹੀ ਪ੍ਰਬੰਧਨ ਦੇ ਲਈ ਰਾਜ ਸਰਕਾਰ ਨੇ ਇਕ ਦੋਸਾਲਾਂ ਯੋਜਨਾ ਤਿਆਰ ਕੀਤੀ ਹੈ, ਜਿਸ ਦਾ ਉਦੇਸ਼ ਪਾਣੀ ਦੀ ਵਰਤੋ ਅਤੇ ਉਪਚਾਰਿਤ ਪਾਣੀ ਦੀ ਮੁੜ ਵਰਤੋ ਯਕੀਨੀ ਕਰਨਾ ਹੈ।

ਜਲ ਪ੍ਰਬੰਧਨ ਨਾਲ ਸਬੰਧਿਤ ਇੰਨ੍ਹਾਂ ਸਾਰੇ ਕੰਮਾਂ ਨੂੰ ਹਿਕ ਮਿਸ਼ਨ ਮੋਡ ‘ਤੇ ਕੀਤਾ ਜਾਵੇ। ਹਰੇਕ ਵਿਭਾਗ ਨੂੰ ਇਸ ਸਿਧਾਂਤ ਨਾਲ ਕਾਰਜ ਕਰਨ ਦੀ ਜਰੂਰਤ ਹੈ ਕਿ ਲੋਕਾਂ ਦੀ ਪੀਣ ਦਾ ਪਾਣੀ ਪ੍ਰਦਾਨ ਕਰਨਾ ਜਿਨ੍ਹਾਂ ਜਰੂਰੀ ਹੈ ਉਨ੍ਹਾਂ ਹੀ ਪਾਣੀ ਦੀ ਸਹੀ ਪ੍ਰਬੰਧਨ ਯਕੀਨੀ ਕਰਨਾ ਵੀ ਮਹਤੱਵਪੂਰਣ ਹੈ। ਇਸ ਲਈ, ਗ੍ਰੇ-ਵਾਟਰ ਮੈਨੇਜਮੈਂਟ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਦੇ ਨਾਲ ਸ਼ਿਵਧਾਮ ਨਵੀਨੀਕਰਣ ਯੋਜਨਾ ਅਤੇ ਗ੍ਰੇ ਵਾਟਰ ਮੈਨੇਜਮੈਂਟ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਵੀ ਮੌਜੂਦ ਸਨ।

ਵਰਨਣਯੋਗ ਹੈ ਕਿ ਹਰ ਹਫਤੇ ਵੀਰਵਾਰ ਦੇ ਦਿਨ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਸੰਵਾਦ ਦੇ ਮਕਸਦ ਨਾਲ ਇਸ ਤਰ੍ਹਾ ਦੀ ਮੀਟਿੰਗ ਸ਼ੁਰੂ ਕੀਤੀ ਗਈ ਹੈ ਤਾਂ ਜੋ ਵਿਕਾਸ ਦੇ ਵੱਖ-ਵੱਖ ਮੁਦਿਆਂ ‘ਤੇ ਚਰਚਾ ਕੀਤੀ ਜਾ ਸਕੇ।

- Advertisement -

ਮੁੱਖ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਵਿਚ ਗ੍ਰੇ-ਵਾਟਰ ਪ੍ਰਬੰਧਨ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਹਰਿਆਣਾ ਦੇ ਸਾਰੇ ਪਿੰਡਾਂ ਵਿਚ ਗੇz-ਵਾਟਰ ਪ੍ਰਬੰਧਨ ਦੀ ਜਰੂਰਤ ਹੈ, ਇਸ ਲਈ ਸਾਰੇ ਸਬੰਧਿਤ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਗ੍ਰੇ ਵਾਟਰ ਪ੍ਰਬੰਧਨ ਤਹਿਤ ਪਰਿਯੋਜਨਾਵਾਂ ਤਿਆਰ ਕਰ 30 ਜੂਨ, 2021 ਤਕ ਪ੍ਰਸਤਾਵ ਭੇਜਣ।

ਉਨ੍ਹਾਂ ਨੇ ਕਿਹਾ ਕਿ ਅਜਿਹੀ ਸਾਰੀ ਪਰਿਯੋਜਨਾਵਾਂ ਨੂੰ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਵਿਚ ਦਰਸ਼ਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਬੰਧਿਤ ਵਿਭਾਗਾਂ ਦੇ ਨਾਲ ਤਾਲਮੇਲ ਕਰ ਕੇ ਗ੍ਰਾਮ ਪੰਚਾਇਤਵਾਰ ਪਰਿਯੋਜਨਾਵਾਂ ਤਿਆਰ ਕੀਤੀਆਂ ਜਾਣ। ਪਰਿਯੋਜਨਾਵਾਂ ਕਰਦੇ ਸਮੇਂ ਇਹ ਯਕੀਨੀ ਕੀਤਾ ਜਾਵੇ ਕਿ ਕੋਈ ਵੱਡਾ ਪਿੰਡ ਨਾ ਛੁੱਟੇ।

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਖੇਤੀਬਾੜੀ, ਬਾਗਬਾਨੀ ਵਿਭਾਗ, ਸਕੂਲਾਂ ਅਤੇ ਉਦਯੋਗਾਂ ਦੇ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਜਾਣ ਅਤੇ ਇਹ ਯਕੀਨੀ ਕੀਤਾ ਜਾਵੇ ਇੰਨ੍ਹਾਂ ਸਾਰੇ ਸਥਾਨਾਂ ‘ਤੇ ਜਿੱਥੇ ਵੀ ਪਾਣੀ ਦੀ ਜਰੂਰਤ ਹੈ ਉਥੇ ਸਿਰਫ ਉਪਚਾਰਿਤ ਪਾਣੀ ਦੀ ਵੀ ਵਰਤੋ ਕੀਤੀ ਜਾਵੇ।

ਮੁੱਖ ਮੰਤਰੀ ਨੇ ਸ਼ਿਵਧਾਮ ਨਵੀਨੀਕਰਣ ਯੋਜਨਾ ਦੇ ਬਾਰੇ ਵਿਚ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਰਿਯੋਜਨਾਵਾਂ ਵਿਚ ਲੋਕਾਂ ਦੀ ਘੱਟ ਤੋਂ ਘੱਟ 50 ਫੀਸਦੀ ਭਾਗੀਦਾਰੀ ਦੇ ਨਾਲ ਸ਼ਮਸ਼ਾਮ ਘਾਟਾਂ/ਕਬਰੀਸਤਾਨ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਪੂਰਾ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਸ ਪਰਿਯੋਜਨਾਵਾਂ ਦੇ ਲਈ ਗ੍ਰਾਮ ਪੰਚਾਇਤ ਦੇ ਵਿੱਤ ਪੋਸ਼ਣ, ਸੀਐਸਆਰ ਜਾਂ ਹੋਰ ਸਰੋਤਾਂ ਨਾਲ ਜਨਤਾ ਦੀ ਭਾਗੀਦਾਰੀ ਯਕੀਨੀ ਕੀਤੀ ਜਾ ਸਕਦੀ ਹੈ।

ਮਨੋਹਰ ਲਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਅਤੇ ਬਾਕੀ ਕੰਮਾਂ ਦੇ ਅਨੁਮਾਨ ਬਣਾ ਕੇ ਜਲਦੀ ਮੁੱਖ ਦਫਤਰ ਨੂੰ ਭੇਜੇ ਜਾਣ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸ਼ਿਵਧਾਮ ਨਵੀਨੀਕਰਣ ਯੋਜਨਾ ਦੇ ਤਹਿਤ ਕੰਮਾਂ ਨੂੰ ਪੂਰਾ ਕਰਨ ਦੇ ਲਈ ਜਿਲ੍ਹਾ ਖਣਿਜ ਨਿਧੀ (ਖਾਨ ਅਤੇ ਭੂਵਿਗਿਆਨ ਵਿਭਾਗ) ਦੀ ਵਰਤੋ ਕਰਨ ਦੀ ਸੰਭਾਵਨਾਵਾਂ ਤਲਾਸ਼ਨ ਦੇ ਵੀ ਨਿਰਦੇਸ਼ ਦਿੱਤੇ।

- Advertisement -
Share this Article
Leave a comment