ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਪੂੰਜੀਪਤੀ ਆਪਣੇ ਮਕਸਦ ‘ਚ ਕਾਮਯਾਬ ਹੋ ਸਕਦੇ ਹਨ: ਨਵਜੋਤ ਸਿੱਧੂ

TeamGlobalPunjab
2 Min Read

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਟਵੀਟ ਕਰਕੇ ਸ਼ਬਦੀ ਹਮਲੇ ਕਰ ਰਹੇ ਹਨ। ਅੱਜ ਇਕ ਹੋਰ ਟਵੀਟ ਰਾਹੀਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਬੋਲਦਿਆਂ ਮੁੱਖ ਮੰਤਰੀ ਨੂੰ ਆਪਣੇ ਨਿਸ਼ਾਨੇ ‘ਤੇ ਲਿਆ।

ਉਨ੍ਹਾਂ ਨੇ ਟਵੀਟ ਕਰਕੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਲਿਖਿਆ, ‘ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਦੇ ਖ਼ਾਤਮੇ ਅਤੇ ਭਾਰਤ ਦੀ ਭੋਜਨ ਸੁਰੱਖਿਆ ਕੁਝ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ ‘ਚ ਦੇਣ ਦੀ ਸਾਜ਼ਿਸ਼ ਦਾ ਹਿੱਸਾ ਹਨ… ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ ‘ਚ ਸ਼ਾਇਦ ਕਾਮਯਾਬ ਹੋ ਸਕਦੇ ਹਨ… ਜਦੋਂ ਤੱਕ ਪੰਜਾਬ ਰਾਜ ਐੱਮਐੱਸਪੀ ਦੇਣੀ ਯਕੀਨੀ ਨਹੀਂ ਬਣਾਉਂਦਾ ਤੇ ਭੰਡਾਰਨ (storage) ਦੀ ਸਮਰੱਥਾ ਕਿਸਾਨਾਂ ਦੇ ਹੱਥ ‘ਚ ਨਹੀਂ ਦਿੰਦਾ!!’


ਦੱਸਣਯੋਗ ਹੈ ਕਿ 25 ਮਈ ਨੂੰ ਨਵਜੋਤ ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ‘ਕਾਲਾ ਦਿਵਸ’ ਮਨਾਇਆ ਸੀ ਤੇ ਆਪਣੀਆਂ ਰਿਹਾਇਸ਼ਾਂ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ ਸੀ। ਨਵਜੋਤ ਸਿੰਘ ਸਿੱਧੂ ਨੇ ਪਤਨੀ ਦੇ ਨਾਲ ਆਪਣੀ ਪਟਿਆਲਾ ਰਿਹਾਇਸ਼ ‘ਤੇ ਕਾਲਾ ਝੰਡਾ ਲਹਿਰਾਇਆ ਜਦਕਿ ਉਨ੍ਹਾਂ ਦੀ ਧੀ ਰਾਬੀਆ ਨੇ ਅੰਮ੍ਰਿਤਸਰ ਸਥਿਤ ਕੋਠੀ ‘ਤੇ ਕਾਲਾ ਝੰਡਾ ਲਹਿਰਾਇਆ ਸੀ।

Share this Article
Leave a comment