EPFO 3.0 ਕ੍ਰਾਂਤੀ: ਜੂਨ 2025 ਤੱਕ ATM ਅਤੇ UPI ਨਾਲ ਇੰਝ ਕੱਢ ਸਕੋਗੇ ਪੀਐਫ ਦੇ ਪੈਸੇ

Global Team
2 Min Read

EPFO 3.0: ਜੇ ਤੁਸੀਂ ਨੌਕਰੀਪੇਸ਼ਾ ਹੋ ਅਤੇ ਤੁਹਾਡੇ ਪੀਐਫ ਖਾਤੇ ਵਿੱਚ ਪੈਸੇ ਜਮ੍ਹਾ ਹੁੰਦੇ ਹਨ, ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ। ਹੁਣ ਪੀਐਫ ਦੇ ਪੈਸੇ ਕਢਵਾਉਣ ਲਈ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਤੁਸੀਂ ਆਪਣੇ ਮੋਬਾਈਲ ਰਾਹੀਂ ਪੈਸੇ ਕਢ ਸਕੋਗੇ। ਸਰਕਾਰ ਇਸ ਸਬੰਧੀ ਵੱਡੇ ਪੱਧਰ ‘ਤੇ ਤਿਆਰੀਆਂ ਕਰ ਰਹੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਮਈ-ਜੂਨ 2025 ਵਿੱਚ ਨਵੀਂ ਅਤੇ ਉੱਨਤ ਸੇਵਾ EPFO 3.0 ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ 7 ਕਰੋੜ ਤੋਂ ਵੱਧ ਪੀਐਫ ਖਾਤਾਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ, EPFO ਯੂਜ਼ਰਸ ਏਟੀਐਮ ਅਤੇ ਯੂਪੀਆਈ ਰਾਹੀਂ ਵੀ ਆਪਣੇ ਪੀਐਫ ਫੰਡ ਕਢ ਸਕਣਗੇ।

ਯੂਪੀਆਈ ਇੰਟੀਗ੍ਰੇਸ਼ਨ ਤੋਂ ਬਾਅਦ, EPFO ਮੈਂਬਰ ਆਪਣੀ ਕਲੇਮ ਕੀਤੀ ਰਕਮ ਨੂੰ ਸਿੱਧੇ ਆਪਣੇ ਡਿਜੀਟਲ ਵਾਲੇਟ ਵਿੱਚ ਪ੍ਰਾਪਤ ਕਰ ਸਕਣਗੇ। ਇਸ ਨਾਲ ਨਿਕਾਸੀ ਦੀ ਪ੍ਰਕਿਰਿਆ ਤੇਜ਼ ਅਤੇ ਸੌਖੀ ਹੋ ਜਾਵੇਗੀ। ਦੱਸ ਦਈਏ ਕਿ EPFO ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ (CBT) ਦੀ ਕਾਰਜਕਾਰੀ ਕਮੇਟੀ ਨੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨਾਲ ਏਕੀਕਰਨ ਦੀ ਰਿਟਾਇਰਮੈਂਟ ਫੰਡ ਬਾਡੀ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਜਾਣੋ ਕਿਵੇਂ ਕੱਢ ਸਕੋਗੇ ATM ਤੋਂ PF ਦੇ ਪੈਸੇ

EPFO 3.0 ਦੇ ਤਹਿਤ, ਪੀਐਫ ਖਾਤਾਧਾਰਕਾਂ ਨੂੰ ਇੱਕ ਵਿਡਰਾਅਲ ਕਾਰਡ ਪ੍ਰਦਾਨ ਕੀਤਾ ਜਾਵੇਗਾ, ਜੋ ਪੂਰੀ ਤਰ੍ਹਾਂ ਬੈਂਕ ਏਟੀਐਮ ਕਾਰਡ ਵਰਗਾ ਹੋਵੇਗਾ। ਇਹ ਕਾਰਡ ਪੀਐਫ ਖਾਤੇ ਨਾਲ ਜੁੜਿਆ ਹੋਵੇਗਾ। ਨਿਕਾਸੀ ਲਈ ਆਨਲਾਈਨ ਕਲੇਮ ਕਰਨਾ ਹੋਵੇਗਾ। ਹੁਣ 95% ਕਲੇਮ ਆਟੋਮੇਟਿਡ ਹਨ, ਯਾਨੀ ਤਿੰਨ ਦਿਨਾਂ ਦੇ ਅੰਦਰ ਕਲੇਮ ਸੈਟਲਮੈਂਟ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ, ਸਬਸਕ੍ਰਾਈਬਰਸ ਇਸ ਕਾਰਡ ਦੀ ਵਰਤੋਂ ਕਰਕੇ ਏਟੀਐਮ ਮਸ਼ੀਨਾਂ ਤੋਂ ਸਿੱਧੇ ਆਪਣੇ ਪੀਐਫ ਖਾਤੇ ਤੋਂ ਪੈਸੇ ਕਢ ਸਕਣਗੇ।

EPF ਨਾਲ ਜੁੜੀਆਂ ਮਹੱਤਵਪੂਰਨ ਗੱਲਾਂ

ਜੇ ਤੁਸੀਂ ਆਪਣੇ EPF ਖਾਤੇ ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੀਆਂ ਕੁਝ ਸ਼ਰਤਾਂ ਅਤੇ ਸੀਮਾਵਾਂ ਬਾਰੇ ਪਤਾ ਹੋਣਾ ਚਾਹੀਦਾ। ਨਿਕਾਸੀ ਸਿਰਫ਼ ਕੁਝ ਖਾਸ ਸਥਿਤੀਆਂ ਵਿੱਚ ਹੀ ਸੰਭਵ ਹੈ, ਜਿਵੇਂ ਕਿ ਮੈਡੀਕਲ ਐਮਰਜੈਂਸੀ, ਘਰ ਖਰੀਦਣ, ਕਰਜ਼ਾ ਅਦਾ ਕਰਨ, ਜਾਂ ਵਿਆਹ ਦੇ ਖਰਚੇ ਲਈ।

Share This Article
Leave a Comment