ਓਂਟਾਰੀਓ ਦੇ ਕਈ ਹਿੱਸਿਆਂ ਲਈ ਬਰਫੀਲੇ ਮੀਂਹ ਦੀ ਚੇਤਾਵਨੀ

TeamGlobalPunjab
1 Min Read

ਓਂਟਾਰੀਓ : ਐਨਵਾਇਰਮੈਂਟ ਕੈਨੇਡਾ ਵੱਲੋਂ ਓਂਟਾਰੀਓ ਦੇ ਕਈ ਹਿੱਸਿਆਂ ਲਈ ਬਰਫੀਲੇ ਮੀਂਹ ਸਬੰਧੀ ਚੇਤਾਵਨੀ ਦਿੱਤੀ ਗਈ ਹੈ।

ਹੱਢ ਜਮਾ ਦੇਣ ਵਾਲੇ ਮੀਂਹ ਸਬੰਧੀ ਚੇਤਾਵਨੀ ਪੰਜ ਰੀਜਨਜ਼ ਲਈ ਜਾਰੀ ਕੀਤੀ ਗਈ ਹੈ, ਜੋ ਕਿ ਟਿਮਿਨਜ਼ ਏਰੀਆ ਤੋਂ ਬੈਰੀਜ਼ ਬੇਅ ਤੱਕ ਅਤੇ ਓਟਾਵਾ ਤੋਂ ਐਲਗੌਂਨਕੁਇਨ ਤੱਕ ਹੋਵੇਗੀ।

ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਭਾਵਿਤ ਰੀਜਨਜ਼ ਵਿੱਚ ਕਈ ਘੰਟਿਆਂ ਤੱਕ ਇਹ ਬਰਫੀਲਾ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਬੁੱਧਵਾਰ ਦੁਪਹਿਰ ਜਾਂ ਸ਼ਾਮ ਨੂੰ ਮੀਂਹ ਆਮ ਵਾਂਗ ਹੋ ਜਾਵੇਗਾ ਤੇ ਫਿਰ ਸ਼ਾਮ ਵੇਲੇ ਤਾਪਮਾਨ ਡਿੱਗਣ ਨਾਲ ਮੀਂਹ ਵੀ ਫਿਰ ਬਰਫੀਲਾ ਹੋ ਜਾਵੇਗਾ।

 

 

ਏਜੰਸੀ ਨੇ ਚੇਤਾਵਨੀ ਦਿੱਤੀ ਕਿ ਹਾਈਵੇਅਜ਼, ਸੜਕਾਂ, ਵਾਕਵੇਅਜ਼ ਤੇ ਪਾਰਕਿੰਗ ਲੌਟਸ ਵਿੱਚ ਇਸ ਬਰਫੀਲੇ ਮੀਂਹ ਕਾਰਨ ਤਿਲ੍ਹਕਣ ਵੱਧ ਜਾਵੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਤੁਰਦੇ ਜਾਂ ਡਰਾਈਵ ਕਰਦੇ ਸਮੇਂ ਲੋਕਾਂ ਨੂੰ ਸਾਵਧਾਨੀ ਤੋਂ ਕੰਮ ਲੈਣ ਲਈ ਆਖਿਆ ਗਿਆ ਹੈ।

ਓਟਾਵਾ ਸਮੇਤ ਉੱਤਰੀ ਤੇ ਦੱਖਣੀ ਓਂਟਾਰੀਓ ਤੋਂ ਇਲਾਵਾ ਉੱਤਰੀ ਓਂਟਾਰੀਓ ਤੇ ਕਿਊਬਿਕ ਵਿੱਚ ਵੀ ਬਰਫੀਲਾ ਮੀਂਹ ਪੈਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਇਸ ਦੌਰਾਨ ਪੰਜ ਤੋਂ 15 ਸੈਂਟੀਮੀਟਰ ਤੱਕ ਬਰਫੀਲਾ ਮੀਂਹ ਪੈਣ ਦਾ ਅਨੁਮਾਨ ਹੈ।

Share This Article
Leave a Comment