ਚੰਡੀਗੜ੍ਹ ‘ਚ ਯੂਕੇ ਸਟਰੇਨ ਦੀ ਐਂਟਰੀ, 70 ਫ਼ੀਸਦੀ ਸੈਂਪਲਾਂ ‘ਚ ਹੋਈ ਪੁਸ਼ਟੀ

TeamGlobalPunjab
1 Min Read

ਚੰਡੀਗੜ੍ਹ : ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਜਾਰੀ ਅੰਕੜਿਆਂ ਮੁਤਾਬਕ ਚੰਡੀਗਡ਼੍ਹ ‘ਚ ਕੋਰੋਨਾ ਵਾਈਰਸ ਦੇ ਯੂਕੇ ਸਟ੍ਰੇਨ ਨੇ ਦਸਤਕ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਪੀਜੀਆਈ ਵੱਲੋਂ ਕੀਤੀ ਗਈ ਹੈ। ਪੀਜੀਆਈ ਮੁਤਾਬਕ ਮਾਰਚ ਮਹੀਨੇ 60 ਕੋਰੋਨਾ ਵਾਇਰਸ ਦੇ ਸੈਂਪਲ ਜਾਂਚ ਦੇ ਲਈ ਨਵੀਂ ਦਿੱਲੀ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ‘ਚ ਭੇਜੇ ਗਏ ਸਨ। ਜਦੋਂ ਇਨ੍ਹਾਂ ਸੈਂਪਲਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ 70 ਫ਼ੀਸਦ ਸੈਂਪਲਾਂ ‘ਚ ਕੋਰੋਨਾ ਵਾਇਰਸ ਦਾ ਨਵਾਂ ਯੂਕੇ ਸਟ੍ਰੇਨ ਪਾਇਆ ਗਿਆ।

ਇਸ ਰਿਪੋਰਟ ਤੋਂ ਬਾਅਦ ਸਾਫ਼ ਹੈ ਕਿ ਚੰਡੀਗਡ਼੍ਹ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੂਸਰੇ ਪਾਸੇ ਭੇਜੇ ਗਏ ਸੈਂਪਲਾਂ ‘ਚ ਸਿਰਫ਼ 20 ਫ਼ੀਸਦੀ ਹੀ ਕੋਵਿਡ ਦੇ 681 ਐੱਚ ਮਯੂਟੇਸ਼ਨ ਦੀ ਪੁਸ਼ਟੀ ਹੋਈ ਹੈ। ਬਾਕੀ ਸੈਂਪਲਾਂ ‘ਚ ਡਬਲ ਮਿਊਟੇਸ਼ਨ ਦੀ ਪੁਸ਼ਟੀ ਕੀਤੀ ਗਈ। ਕੋਰੋਨਾਵਾਇਰਸ ਦੇ ਵਧਦੇ ਪ੍ਰਸਾਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਚੰਡੀਗੜ੍ਹ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ।

Share this Article
Leave a comment