ਦੇਖੋ ਯੂਕਰੇਨ ‘ਚ ਹੋਈ ਤਬਾਹੀ ਤੇ ਦਹਿਸ਼ਤ ਦਾ ਮੰਜ਼ਰ, PHOTOS

TeamGlobalPunjab
1 Min Read

ਨਿਊਜ਼ ਡੈਸਕ: ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਉਥੋਂ ਦਾ ਮਾਹੌਲ ਬਹੁਤ ਹੀ ਖੌਫਨਾਕ ਹੈ। ਹਜ਼ਾਰਾਂ ਲੋਕਾਂ ਨੂੰ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ ਤੋਂ ਬੱਸਾਂ ਵਿੱਚ ਭਰਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ।

ਸੋਸ਼ਲ ਮੀਡਿਆ ਕਈ ਅਜਿਹੀਆਂ ਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪੂਰੀ ਦੁਨੀਆ ਭਾਵੁਕ ਹੋ ਗਈ ਹੈ।

ਇੱਕ ਵਾਇਰਲ ਵੀਡੀਓ ਵਿੱਚ ਇੱਕ ਪਿਤਾ ਆਪਣੀ ਛੋਟੀ ਬੱਚੀ ਨੂੰ ਗਲੇ ਲਗਾਕੇ ਰੋਂਦਾ ਨਜ਼ਰ ਆ ਰਿਹਾ ਹੈ। ਉਹ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ ‘ਤੇ ਭੇਜਦਾ ਹੈ ਅਤੇ ਆਪਣੇ ਆਪ ਰੂਸੀ ਫੌਜ ਨਾਲ ਜੰਗ ‘ਚ ਸ਼ਾਮਲ ਹੋਣ ਲਈ ਉਥੇ ਹੀ ਰੁੱਕ ਜਾਂਦਾ ਹੈ।

ਦੱਸਣਯੋਗ ਹੈ ਕਿ ਯੂਕਰੇਨ ‘ਚ ਰੂਸੀ ਫੌਜ ਦੇ ਹਮਲੇ ‘ਚ ਪਹਿਲੇ ਦਿਨ ਲਗਭਗ 137 ਦੀ ਮੌਤ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।

Share This Article
Leave a Comment