ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹੈਲੀਕਾਪਟਰ ਦੀ ਮੰਗਲਵਾਰ ਨੂੰ ਕੋਲਾਘਾਟ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਖਰਾਬ ਮੌਸਮ ਕਾਰਨ ਪਾਇਲਟ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ। ਅਸਲ ਵਿੱਚ ਹੈਲੀਕਾਪਟਰ ਨੂੰ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਕੋਲਾਘਾਟ ‘ਚ ਐਮਰਜੈਂਸੀ ਸਥਿਤੀ ‘ਚ ਉਤਾਰਿਆ ਗਿਆ ਹੈ। ਮੁੱਖ ਮੰਤਰੀ ਦਮਦਮ ਤੋਂ ਕੇਸ਼ਪੁਰ ਜਾ ਰਹੇ ਸਨ, ਪਰ ਪਾਇਲਟ ਨੇ ਸਾਵਧਾਨੀ ਵਜੋਂ ਕੋਲਾਘਾਟ ‘ਚ ਇੱਕ ਖੁੱਲ੍ਹੇ ਮੈਦਾਨ ‘ਚ ਉਤਰਨ ਦਾ ਫੈਸਲਾ ਕੀਤਾ।
ਉਡਾਣ ਭਰਨ ਤੋਂ ਕੁਝ ਸਮੇਂ ਬਾਅਦ, ਲਗਭਗ 12 ਵਜੇ ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਿਆ। ਇਸ ਦੌਰਾਨ ਪੱਛਮੀ ਮੇਦਿਨੀਪੁਰ ਵਿੱਚ ਭਾਰੀ ਮੀਂਹ ਅਤੇ ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਉੱਥੇ ਉਤਾਰਨਾ ਵੀ ਮੁਸ਼ਕਿਲ ਸੀ। ਹਾਲਾਤਾਂ ਨੂੰ ਦੇਖਦੇ ਹੋਏ ਹੈਲੀਕਾਪਟਰ ਨੂੰ ਕੋਲਾਘਾਟ ਦੇ ਹੈਲੀਪੈਡ ’ਤੇ ਸੁਰੱਖਿਅਤ ਉਤਾਰਨ ਦਾ ਫੈਸਲਾ ਕੀਤਾ ਗਿਆ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸ਼ੁਭੇਂਦੂ ਅਧਿਕਾਰੀ ਦੀ ਸੁਰੱਖਿਆ ਨੂੰ ਲੈ ਕੇ ਵੀ ਪ੍ਰਬੰਧ ਕੀਤੇ ਗਏ।
ਮੁੱਖ ਮੰਤਰੀ ਆਜ਼ਾਦੀ ਘੁਲਾਟੀਏ ਖੁਦੀਰਾਮ ਬੋਸ ਨੂੰ ਸ਼ਰਧਾਂਜਲੀ ਦੇਣ ਲਈ ਇਕ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਕੇਸ਼ਪੁਰ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੁਵੇਂਦੂ ਅਧਿਕਾਰੀ ਬਾਅਦ ‘ਚ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕੇਸ਼ਪੁਰ ‘ਚ ਸਮਾਗਮ ਸਥਾਨ ਲਈ ਸੜਕ ਮਾਰਗ ਰਾਹੀਂ ਰਵਾਨਾ ਹੋਏ।

