ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਟਲਿਆ ਵੱਡਾ ਹਾਦਸਾ

TeamGlobalPunjab
2 Min Read

ਰਾਏਪੁਰ : ਛੱਤੀਸਗੜ੍ਹ ਸੂਬੇ ਦੀ ਰਾਜਧਾਨੀ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ‘ਤੇ ਮੰਗਲਵਾਰ ਸਵੇਰੇ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਰਾਇਪੁਰ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AIC 469 A 320 ਨੇ ਜਿਵੇਂ ਹੀ ਟੇਕ ਆਫ਼ ਕੀਤਾ ਜਹਾਜ਼ ਨਾਲ ਇੱਕ ਪੰਛੀ ਟਕਰਾ ਗਿਆ। ਪਾਇਲਟ ਦੀ ਸੂਝਬੂਝ ਦੇ ਚੱਲਦਿਆਂ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਜਹਾਜ਼ ਰਨਵੇਅ ’ਤੇ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ। ਇਸ ਜਹਾਜ਼ ਵਿੱਚ 179 ਲੋਕ ਸਵਾਰ ਸਨ।

ਜਹਾਜ਼ ‘ਤੇ ਮੌਜੂਦ ਕੁਝ ਯਾਤਰੀਆਂ ਨੇ ਦੱਸਿਆ ਕਿ ਜਿਵੇਂ ਹੀ ਪੰਛੀ ਟਕਰਾਇਆ, ਅੰਦਰ ਤੇਜ਼ ਆਵਾਜ਼ ਸੁਣਾਈ ਦਿੱਤੀ, ਕੁਝ ਨੇ ਸੋਚਿਆ ਕਿ ਜਹਾਜ਼ ਦੇ ਲੈਂਡਿੰਗ ਗੀਅਰ ਦਾ ਟਾਇਰ ਫਟ ਗਿਆ ਹੈ । ਇਸ ਦੌਰਾਨ, ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨੂੰ ‘ਬਰਡ ਹਿੱਟ’ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਫੀਲਡ ਏਰੀਆ ਵੱਲ ਵਾਪਸ ਲਿਆਂਦਾ ਗਿਆ ।

ਏਅਰਪੋਰਟ ਅਥਾਰਟੀ ਅਨੁਸਾਰ ਏਅਰ ਇੰਡੀਆ ਦੇ ਇੰਜੀਨੀਅਰਾਂ ਨੇ ਜਹਾਜ਼ ਦੀ ਜਾਂਚ ਕੀਤੀ। ਜਦੋਂ ਰਨਵੇਅ ‘ਤੇ ਦੇਖਿਆ ਗਿਆ ਤਾਂ ਪੰਛੀ ਦੇ ਟੁਕੜੇ ਮਿਲੇ ਜੋ ਜਹਾਜ਼ ਨਾਲ ਟਕਰਾ ਗਏ ਸਨ। ਏਅਰ ਇੰਡੀਆ ਦੇ ਸਟਾਫ ਨੇ ਘਬਰਾਏ ਹੋਏ ਸਾਰੇ ਯਾਤਰੀਆਂ ਨੂੰ ਸ਼ਾਂਤ ਕੀਤਾ। ਸਾਰਿਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਦੂਜੇ ਜਹਾਜ਼ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਗਿਆ।

ਇਸ ਜਹਾਜ਼ ਵਿੱਚ ਕੇਂਦਰੀ ਮੰਤਰੀ ਰੇਣੁਕਾ ਸਿੰਘ ਸਮੇਤ 179 ਯਾਤਰੀ ਸਵਾਰ ਸਨ। ਲਗਭਗ 30 ਮਿੰਟਾਂ ਦੇ ਅੰਦਰ, ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਪਹਿਲੇ ਜਹਾਜ਼ ਤੋਂ ਉਤਰਨ ਵਾਲੇ ਸਾਰੇ ਯਾਤਰੀਆਂ ਨੂੰ  ਨਵੀਂ ਉਡਾਣ ਰਾਹੀਂ ਦਿੱਲੀ ਭੇਜਿਆ ਗਿਆ।

- Advertisement -

Share this Article
Leave a comment