ਟ੍ਰੈਫਿਕ ਨਿਯਮ ਤੋੜਨ ਵਾਲੇ ਹੁਣ ਹੋ ਜਾਣ ਸਾਵਧਾਨ, ਜੇਕਰ ਤੋੜਿਆ ਨਿਯਮ ਤਾਂ ਨਹੀਂ ਮਿਲੇਗਾ ਵੀਜ਼ਾ?

TeamGlobalPunjab
2 Min Read

ਲੁਧਿਆਣਾ : ਜੇਕਰ ਤੁਸੀਂ ਵਿਦੇਸ਼ ਜਾਣ ਦੇ ਇੱਛੁਕ ਹੋ ਤਾਂ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ। ਨਹੀਂ ਤਾਂ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ  ਟੁੱਟ ਸਕਦਾ ਹੈ। ਜੀ ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲੁਧਿਆਣਾ (ਪੰਜਾਬ) ਪੁਲਿਸ ਨੇ ਇੱਕ ਨਵੀਂ ਰਣਨੀਤੀ ਲਾਗੂ ਕੀਤੀ ਹੈ।ਇਸ ਰਣਨੀਤੀ ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਜਾ ਸਕੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਠੱਲ ਪਾਈ ਜਾ ਸਕੇਗੀ।

ਪਿਛਲੇ 6 ਮਹੀਨਿਆਂ ਦੀ ਗੱਲ ਕਰੀਏ ਤਾਂ ਕਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ‘ਚ ਹਾਦਸਿਆਂ ਦੌਰਾਨ ਬਹੁਤ ਸਾਰੇ ਭਾਰਤੀਆਂ ਦੀ ਮੌਤ ਹੋਈ ਹੈ। ਜਿਨ੍ਹਾਂ ‘ਚ ਜ਼ਿਆਦਾਤਰ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ। ਇਸ ਦਾ ਮੁੱਖ ਕਾਰਨ ਪੰਜਾਬੀ ਵਿਦਿਆਰਥੀਆਂ ‘ਚ ਟੈ੍ਰਫਿਕ ਨਿਯਮਾਂ ਤੇ ਟ੍ਰੈਫਿਕ ਸੰਕੇਤਾਂ ਦੇ ਗਿਆਨ ਦੀ ਕਮੀ ਦਾ ਹੋਣਾ ਦੱਸਿਆ ਜਾ ਰਿਹਾ ਹੈ।

ਇਸ ਤੋਂ ਬਾਅਦ ਕਨੈਡਾ, ਆਸਟ੍ਰੇਲੀਆ ਤੇ ਹੋਰ ਕਈ ਦੇਸ਼ਾਂ ਦੇ ਦੂਤਾਵਾਸਾਂ ਵੱਲੋਂ ਵੀਜ਼ਾ ਬਿਨੈਕਾਰਾਂ ਦੀ ਟ੍ਰੈਫਿਕ ਡਿਟੇਲ ਮੰਗੀ ਜਾ ਰਹੀ ਹੈ। ਇਸ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਰਿਕਾਰਡ ਵੀ ਪੁਲਿਸ ਤੋਂ ਮੰਗਿਆ ਗਿਆ ਹੈ।

ਇਸ ਸਬੰਧੀ ਲੁਧਿਆਣਾ ਵੱਲੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਪ੍ਰਤੀ ਵੀ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਲਾਜਮੀ ਕਰ ਦਿੱਤਾ ਗਿਆ ਹੈ ਕਿ ਹਰ ਚਾਲਕ ਦਾ ਡਾਟਾ ਅਧਿਕਾਰੀਆਂ ਦੇ ਕੋਲ ਹੋਣਾ ਚਾਹੀਦਾ ਹੈ।ਪੁਲਿਸ ਨੇ ਇਸ ਸਬੰਧੀ ਆਪਣਾ ਰਿਕਾਰਡ ਜਮ੍ਹਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।ਜਿਸ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਇਹ ਪਤਾ ਲਗਾ ਸਕੇਗੀ ਕਿ ਕਿਸ ਵਿਅਕਤੀ ਵੱਲੋਂ ਕਿੰਨੀ ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

- Advertisement -

ਇਸ ਦੌਰਾਨ ਕਿਸੇ ਵਿਅਕਤੀ ਦਾ ਲਾਇਸੈਂਸ ਰੱਦ ਹੁੰਦਾ ਹੈ ਤਾਂ ਉਕਤ ਵਿਅਕਤੀ ਦਾ ਪਾਸਪੋਰਟ ਤੇ ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਵੇਗਾ।

Share this Article
Leave a comment