Elvish Yadav: Bigg Boss OTT ਸਟਾਰ ‘ਤੇ ਲੱਗੇ ਸੱਪਾਂ ਦੀ ਤਸਕਰੀ ਦੇ ਦੋਸ਼, ਐਲਵਿਸ਼ ਨੇ ਤੋੜੀ ਚੁੱਪੀ

Global Team
3 Min Read
Elvish Yadav

Elvish Yadav: ਮਸ਼ਹੂਰ YouTuber ਅਤੇ ‘ਬਿੱਗ ਬੌਸ OTT 2’ ਦੇ ਜੇਤੂ ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਐਲਵਿਸ਼ ‘ਤੇ ਜ਼ਹਿਰੀਲੇ ਸੱਪਾਂ ਦੀ ਤਸਕਰੀ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਆਯੋਜਿਤ ਕਰਨ ਦਾ ਦੋਸ਼ ਹੈ। ਇਨ੍ਹਾਂ ਸਾਰੇ ਦੋਸ਼ਾਂ ਨੂੰ ਲੈ ਕੇ ਐਲਵਿਸ਼ ਦੀ ਵੀਡੀਓ ਸਾਹਮਣੇ ਆਈ ਹੈ ਅਤੇ ਉਸ ਨੇ ਇਸ ਨੂੰ ਫਰਜ਼ੀ ਖਬਰ ਦੱਸਿਆ ਹੈ।

ਐਲਵਿਸ਼ ਨੇ ਐਕਸ ‘ਤੇ ਇੱਕ ਵੀਡੀਓ ਸਾਂਝੀ ਕਰਕੇ ਸਾਰੀ ਸੱਚਾਈ ਦੱਸੀ ਹੈ। ਵੀਡੀਓ ‘ਚ ਐਲਵਿਸ਼ ਕਹਿ ਰਹੇ ਹਨ, ‘ਮੇਰੇ ‘ਤੇ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਮੈਂ ਯੂਪੀ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ। ਮੈਂ ਯੂਪੀ ਪੁਲਿਸ, ਪੂਰੇ ਪ੍ਰਸ਼ਾਸਨ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਨੂੰ ਬੇਨਤੀ ਕਰਾਂਗਾ ਕਿ ਜੇਕਰ ਮੇਰੀ ਇੱਕ ਫੀਸਦ ਵੀ ਗਲਤੀ ਹੋਈ ਤਾਂ ਮੈਂ ਸਾਰੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਮੀਡੀਆ ਨੂੰ ਬੇਨਤੀ ਹੈ ਕਿ ਜਦੋਂ ਤੱਕ ਕੋਈ ਠੋਸ ਸਬੂਤ ਨਹੀਂ ਮਿਲ ਜਾਂਦਾ ਉਦੋਂ ਤੱਕ ਮੇਰਾ ਨਾਮ ਖਰਾਬ ਨਾਂ ਕੀਤਾ ਜਾਵੇ। ਜੋ ਵੀ ਦੋਸ਼ ਲਾਏ ਗਏ ਹਨ, ਉਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ।’

ਐਲਵੀਸ਼ ਯਾਦਵ ਦੀ ਕੁੱਲ ਜਾਇਦਾਦ

ਹੁਣ ਤੱਕ ਦੀ ਰਿਪੋਰਟ ਦੇ ਅਨੁਸਾਰ, ਐਲਵਿਸ਼ ਯਾਦਵ ਦੀ ਕਾਰ ਕਲੈਕਸ਼ਨ ਵਿੱਚ Porsche 718 Boxster, Hyundai Verna ਅਤੇ ਟੋਇਟਾ ਫਾਰਚੂਨਰ ਸ਼ਾਮਲ ਹਨ। Porsche ਦੀ ਕੀਮਤ ਕਰੀਬ 1.41 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਇਲਵਿਸ਼ ਨੇ ਗੁਰੂਗ੍ਰਾਮ ਦੇ ਵਜ਼ੀਰਾਬਾਦ ਵਿੱਚ ਇੱਕ ਆਲੀਸ਼ਾਨ ਚਾਰ ਮੰਜ਼ਿਲਾ ਘਰ ਖਰੀਦਿਆ ਹੈ, ਜਿਸ ਦੀ ਕੀਮਤ ਕਰੀਬ 12 ਤੋਂ 14 ਕਰੋੜ ਰੁਪਏ ਦੱਸੀ ਜਾ ਰਹੀ ਹੈ। ਰਿਪੋਰਟ ਦੇ ਅਨੁਸਾਰ, ਐਲਵਿਸ਼ ਦੀ ਮਹੀਨਾਵਾਰ ਕਮਾਈ 10-15 ਲੱਖ ਰੁਪਏ ਦੇ ਕਰੀਬ ਹੈ ਅਤੇ ਉਸਦੀ ਕੁੱਲ ਜਾਇਦਾਦ ਲਗਭਗ 40 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਐਲਵਿਸ਼ ਦਾ Systumm_Clothing ਨਾਮ ਦਾ ਇੱਕ ਕੱਪੜੇ ਦਾ ਬ੍ਰਾਂਡ ਵੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

TAGGED:
Share This Article
Leave a Comment