ਐਲੋਨ ਮਸਕ ਦੀ ਕੰਪਨੀ ਨਿਊਰਲਿੰਕ ਨੇ ਪਹਿਲੀ ਵਾਰ ਮਨੁੱਖੀ ਦਿਮਾਗ ਵਿੱਚ ਲਗਾਈ ਇੱਕ ਚਿੱਪ

Rajneet Kaur
3 Min Read

ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ‘ਚੋਂ ਇਕ ਐਲਨ ਮਸਕ ਦੀ ਕੰਪਨੀ ਨਿਊਰਲਿੰਕ ਨੇ ਇਨਸਾਨ ‘ਚ ਦਿਮਾਗ ਦੀ ਚਿੱਪ ਲਗਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਐਤਵਾਰ ਨੂੰ ਪਹਿਲੇ ਮਨੁੱਖੀ ਮਰੀਜ਼ ‘ਤੇ ਬ੍ਰੇਨ-ਚਿੱਪ ਟ੍ਰਾਂਸਪਲਾਂਟ ਕੀਤਾ ਗਿਆ ਸੀ, ਜੋ ਸਫਲ ਰਿਹਾ ਅਤੇ ਮਰੀਜ਼ ਤੇਜ਼ੀ ਨਾਲ ਠੀਕ ਹੋ ਰਿਹਾ ਹੈ।

ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਇੱਕ ਪੋਸਟ ‘ਚ ਮਸਕ ਨੇ ਦੱਸਿਆ ਕਿ ਐਤਵਾਰ ਨੂੰ ਇੱਕ ਮਰੀਜ਼ ਨੇ ਇਮਪਲਾਂਟ ਪ੍ਰਾਪਤ ਕੀਤਾ ਅਤੇ ਉਸਦੀ ਸਿਹਤ ਵਿਚ ਬਿਹਤਰ ਸੁਧਾਰ ਹੋ ਰਿਹਾ ਹੈ। ਮਸਕ ਨੇ ਕਿਹਾ ਕਿ ਸ਼ੁਰੂਆਤੀ ਨਤੀਜਿਆਂ ਵਿਚ ਬੜੇ ਵਧੀਆ ਨਿਊਰੌਨ ਸਪਾਈਕ ਦੇਖੇ ਗਏ ਹਨ।

ਦਸ ਦਈਏ ਕਿ ਮਸਕ ਨੇ 2016 ਵਿੱਚ ਨਿਊਰੋਟੈਕਨਾਲੋਜੀ ਕੰਪਨੀ ਨਿਊਰਾਲਿੰਕ ਸਟਾਰਟਅੱਪ ਦੀ ਸ਼ੁਰੂਆਤ ਕੀਤੀ, ਜੋ ਦਿਮਾਗ ਅਤੇ ਕੰਪਿਊਟਰਾਂ ਵਿਚਕਾਰ ਸਿੱਧਾ ਸੰਚਾਰ ਚੈਨਲ ਬਣਾਉਣ ‘ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇੱਕ ਚਿੱਪ ਬਣਾਈ ਹੈ ਜਿਸ ਨੂੰ ਸਰਜਰੀ ਰਾਹੀਂ ਮਨੁੱਖੀ ਦਿਮਾਗ ਦੇ ਅੰਦਰ ਪਾਇਆ ਜਾਵੇਗਾ। ਇੱਕ ਤਰ੍ਹਾਂ ਨਾਲ ਇਹ ਮਨੁੱਖੀ ਦਿਮਾਗ ਵਾਂਗ ਕੰਮ ਕਰੇਗਾ। ਇਹ ਉਹਨਾਂ ਲੋਕਾਂ ਲਈ ਵਰਤੀ ਜਾ ਸਕਦੀ ਹੈ ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੇ ਵਿਕਾਰ ਦਾ ਸਾਹਮਣਾ ਕਰ ਰਹੇ ਹਨ। ਸਰਲ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਸਰੀਰ ਦੇ ਕਈ ਹੋਰ ਅੰਗ ਕੰਮ ਕਰਨਾ ਬੰਦ ਕਰ ਦੇਣ ‘ਤੇ ਟਰਾਂਸਪਲਾਂਟ ਕੀਤੇ ਜਾਂਦੇ ਹਨ, ਇਹ ਕੁਝ ਹੱਦ ਤੱਕ ਦਿਮਾਗ ਦਾ ਟ੍ਰਾਂਸਪਲਾਂਟ ਹੈ।

ਨਿਊਰਾਲਿੰਕ ਦਿਮਾਗ਼ੀ ਪ੍ਰਣਾਲੀ ਨੂੰ ਕੰਪਿਊਟਰਾਂ ਨਾਲ ਜੋੜਨ ‘ਤੇ ਕੰਮ ਕਰ ਰਹੀਆਂ ਕੰਪਨੀਆਂ ਵਿਚੋਂ ਇੱਕ ਹੈ ਜਿਸ ਨਾਲ ਦਿਮਾਗ਼ੀ ਬਿਮਾਰੀਆਂ ਅਤੇ ਦਿਮਾਗ਼ ਦੀਆਂ ਸੱਟਾਂ ਦੇ ਇਲਾਜ ਵਿੱਚ ਮਦਦ ਮਿਲ ਸਕਦੀ ਹੈ। clinicaltrials.gov ਦੇ ਅਨੁਸਾਰ, ਅਮਰੀਕਾ ਵਿੱਚ 40 ਤੋਂ ਵੱਧ ਦਿਮਾਗ-ਕੰਪਿਊਟਰ ਇੰਟਰਫੇਸ ਟਰਾਇਲ ਚੱਲ ਰਹੇ ਹਨ।

ਨਿਊਰਾਲਿੰਕ ਨੇ ਸਤੰਬਰ ਵਿਚ ਐਲਾਨ ਕੀਤਾ ਸੀ ਕਿ ਉਹ ਲੋਕਾਂ ਦੀ ਭਰਤੀ ਸ਼ੁਰੂ ਕਰੇਗੀ ਅਤੇ ਕੰਪਨੀ ਨੇ ਕਿਹਾ ਸੀ ਕਿ ਉਹ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਰੀੜ ਦੀ ਹੱਡੀ ‘ਤੇ ਸੱਟ (amyotrophic lateral sclerosis, ALS) ਵਾਲੇ ਮਰੀਜ਼ਾਂ ਦੀ ਭਾਲ ਵਿਚ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment