ਦੇਸ਼ ਦੁਨੀਆਂ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਦਰਮਿਆਨ ਹੁਣ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਇਸ ਮਹਾਮਾਰੀ ਦੌਰਾਨ ਮੱਧਕਾਲੀ ਚੋਣਾਂ ਕਰਾਉਣ ਦੇ ਹੱਕ ਵਿੱਚ ਨਹੀਂ ਹੈ ।ਜਗਮੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਇਹ ਕੋਰੋਨਾ ਕਾਲ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਦੇਸ਼ ਅੰਦਰ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ।
ਜਗਮੀਤ ਸਿੰਘ ਨੇ ਇੱਥੇ ਬੋਲਦਿਆਂ ਕਿਹਾ ਕਿ ਲਿਬਰਲਾਂ ਵੱਲੋਂ ਭਾਵੇਂ ਸਰਬਪੱਖੀ ਫਾਰਮਾਕੇਅਰ ਪ੍ਰੋਗਰਾਮ ਲਈ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਦਾ ਸਮਰਥਨ ਕੀਤਾ ਗਿਆ ਹੋਵੇ ਜਾਂ ਨਹੀਂ ਪਰ ਉਨ੍ਹਾਂ ਦੀ ਪਾਰਟੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਭਰੋਸੇ ਦੀ ਵੋਟ ਦੇਣ ਲਈ ਦਿੱਤੇ ਗਏ ਵਾਅਦੇ ਦਾ ਅੱਜ ਵੀ ਸਮਰਥਨ ਕਰਦੀ ਹੈ ਹਾਊਸ ਆਫ ਕਾਮਨਜ਼ ਦੇ ਵਿੱਚ ਐਨਡੀਪੀ ਵੱਲੋਂ ਪੇਸ਼ ਕੀਤਾ ਗਿਆ ਬਿੱਲ ਰੀਡਿੰਗ ਦੌਰਾਨ ਫੇਲ੍ਹ ਹੋ ਗਿਆ ਕਿਉਂਕਿ ਲਿਬਰਲ ਕੰਜ਼ਰਵੇਟਿਵ ਅਤੇ ਬਲਾਕ ਕਿਊਬਿਕ ਪਾਰਟੀਆਂ ਨੇ ਇਸ ਦੇ ਵਿਰੋਧ ਵਿੱਚ ਵੋਟ ਪਾ ਦਿੱਤੇ । ਇਸ ਬਿਲ ਨੂੰ 295-32 ਦੇ ਫਰਕ ਨਾਲ ਰੱਦ ਕਰ ਦਿੱਤਾ ਗਿਆ