ਚੋਣਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਵੱਡੀਆਂ ਬਦਲੀਆਂ, 4,313 ਅਧਿਆਪਕਾਂ ਨੂੰ ਰਾਹਤ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਤੀਸਰੇ ਗੇੜ ਤਹਿਤ 4,313 ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਪਿਛਲੇ ਸਾਲ ਸਾਰੀਆਂ ਬਦਲੀਆਂ ‘ਤੇ ਰੋਕ ਲਗਾ ਦਿੱਤੀ ਸੀ, ਜੋ ਜੂਨ ਮਹੀਨ ਤੱਕ ਜਾਰੀ ਰਹੀ ਸੀ। ਹੁਣ ਨੇਮਾਂ ਵਿੱਚ ਬਦਲਾਅ ਕਰਦੇ ਹੋਏ 4,313 ਅਧਿਆਪਕਾਂ ਦੀਆਂ ਔਨਲਾਈਨ ਬਦਲੀਆਂ ਕੀਤੀਆਂ ਹਨ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਤਬਾਦਲਾ ਨੀਤੀ ਤਹਿਤ ਛੋਟ ਦਿੱਤੀਆਂ ਗਈਆਂ ਕੈਟਾਗਰੀ ਵਿੱਚ 93 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਹਨਾਂ ਵਿੱਚ 8 ਕੰਪਿਊਟਰ ਫੈਕਲਟੀਜ਼, 4 ਲੈਕਚਰਾਰ, 54 ਮਾਸਟਰ ਕਾਡਰ ਅਧਿਆਪਕ, 24 ਈਟੀਟੀ ਕਾਡਰ ਦੇ ਪ੍ਰਾਇਮਰੀ ਅਧਿਆਪਕ, ਅਤੇ 1 ਵੋਕੇਸ਼ਨਲ ਅਧਿਆਪਕ ਅਤੇ 2 ਹੋਰ ਕੈਟਾਗਰੀ ਦੇ ਅਧਿਆਪਕ ਸ਼ਾਮਲ ਹਨ।

ਆਮ ਬਦਲੀਆਂ ਵਿੱਚ 4220 ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ। ਇਸ ਵਿੱਚ ਮਾਸਟਰ ਕਾਡਰ ਦੇ 2672 ਅਧਿਆਪਕਾਂ, ਈਟੀਟੀ ਕਾਡਰ ਦੇ 962 ਅਧਿਆਪਕਾਂ, ਲੈਕਚਰਾਰ ਕਾਡਰ ਵਿੱਚ 166 ਲੈਕਚਰਾਰਾਂ, ਹੋਰ ਕੈਟਾਗਰੀ ਵਿੱਚ 114 ਅਧਿਆਪਕਾਂ, 111 ਸਿੱਖਿਆ ਪ੍ਰੋਵਾਈਡਰਾਂ, 91 ਕੰਪਿਊਟਰ ਫੈਕਲਟੀਜ਼ ਦੀਆਂ, 37 ਏ.ਆਈ.ਈ; ਵਲੰਟੀਅਰਾਂ ਦੀਆਂ, 28 ਈ.ਜੀ.ਐੱਸ. ਵਲੰਟੀਅਰਾਂ ਦੀਆਂ, 29 ਐੱਸ.ਟੀ.ਆਰ. ਵਲੰਟੀਅਰਾਂ ਦੀਆਂ ਅਤੇ 19 ਵੋਕੇਸ਼ਨਲ ਅਧਿਆਪਕ ਸ਼ਾਮਲ ਹਨ।

Share This Article
Leave a Comment