ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਨੂੰ ਈਡੀ ਨੇ ਭੇਜੇ ਸੰਮਨ

TeamGlobalPunjab
2 Min Read

ਜਲੰਧਰ: ਈਡੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਮਾਮਲੇ ਵਿਚ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 27 ਅਕਤੂਬਰ ਨੂੰ ਈਡੀ ਦੇ ਜਲੰਧਰ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਹੈ।

ਉੱਥੇ ਹੀ ਇਸ ਮਾਮਲੇ ‘ਤੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਖ਼ਤ ਟਿੱਪਣੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਰਾ ਈਡੀ ਦੇ ਸੰਮਨ ਦੀ ਟਾਈਮਿੰਗ ਦੇਖੋ। ਕੈਪਟਨ ਪੰਜਾਬ ਦੀ ਆਵਾਜ਼ ਹਨ, ਦੇਸ਼ਭਰ ਦੇ ਕਿਸਾਨਾਂ ਦੀ ਆਵਾਜ਼ ਹਨ। ਆਵਾਜ਼ ਚੁੱਕੋਗੇ ED, Income Tax, CBI ਸਭ ਤੁਹਾਡੇ ਪਿੱਛੇ ਖੜ੍ਹੇ ਕਰ ਦਿੱਤੇ ਜਾਣਗੇ।

ਦੱਸਣਯੋਗ ਹੈ ਕਿ, ਈਡੀ ਨੇ ਵਿਦੇਸ਼ ਵਿੱਚ ਕਥਿਤ ਤੌਰ ਤੇ ਜ਼ਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਤਹਿਤ ਦਰਜ ਇੱਕ ਮਾਮਲੇ ਸਬੰਧੀ ਇਹ ਸੰਮਨ ਭੇਜਿਆ ਹੈ। 2016 ਵਿੱਚ ਈਡੀ ਨੇ ਇਸ ਮਾਮਲੇ ‘ਚ ਰਣਇੰਦਰ ਤੋਂ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੂੰ ਸਵਿਟਜ਼ਰਲੈਂਡ ਦੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਨ, ਇੱਕ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡ ਵਿਚ ਕੁਝ ਸਹਾਇਕ ਕੰਪਨੀਆਂ ਬਣਾਉਣ ਵਾਰੇ ਪੁੱਛਗਿੱਛ ਕੀਤੀ ਸੀ।

ਵਿਦੇਸ਼ ਵਿੱਚ ਜ਼ਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸਭ ਤੋਂ ਪਹਿਲਾਂ ਆਇਕਰ ਵਿਭਾਗ ਨੇ ਕੀਤੀ ਸੀ। ਇਸ ਮਾਮਲੇ ਵਿੱਚ ਲੁਧਿਆਣਾ ਵਿੱਚ ਕੇਸ ਦਰਜ ਕੀਤਾ ਸੀ, ਹੁਣ ਇਹ ਮਾਮਲਾ ਕੋਰਟ ਵਿਚ ਹੈ। ਰਣਇੰਦਰ ਸਿੰਘ ਨੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਮਨਾਹੀ ਕੀਤੀ ਸੀ।

Share This Article
Leave a Comment