ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਮੁੰਬਈ ‘ਚ ਏਅਰਪੋਰਟ ਅਥਾਰਟੀ ਨੇ ਜੈਕਲੀਨ ਨੂੰ ਏਅਰਪੋਰਟ ‘ਤੇ ਹੀ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੁੱਕ ਆਊਟ ਸਰਕੂਲਰ ਕਾਰਨ ਅਦਾਕਾਰਾ ਨੂੰ ਰੋਕ ਦਿੱਤਾ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਅਦਾਕਾਰਾ ਨੂੰ ਘਰ ਜਾਣ ਦੀ ਇਜਾਜ਼ਤ ਮਿਲ ਗਈ। ਫਿਲਹਾਲ ਇਸ ਪੂਰੇ ਮਾਮਲੇ ‘ਚ ਜੈਕਲੀਨ ਦੀ ਭੂਮਿਕਾ ਦੀ ਜਾਂਚ ਕਰਨ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ ਕਿ ਉਸ ਨੂੰ ਸੰਮਨ ਕਰਨਾ ਹੈ ਜਾਂ ਨਹੀਂ। ਜੈਕਲੀਨ ਨੂੰ ਸਵੇਰੇ ਕਰੀਬ 4.30 ਵਜੇ ਏਅਰਪੋਰਟ ‘ਤੇ ਰੋਕ ਲਿਆ ਗਿਆ ਜਦੋਂ ਉਹ ਮੁੰਬਈ ਤੋਂ ਦੁਬਈ ਜਾ ਰਹੀ ਸੀ।
ਈਡੀ ਨੇ ਅਕਤੂਬਰ ਦੇ ਆਖਰੀ ਹਫ਼ਤੇ ਜੈਕਲੀਨ ਖ਼ਿਲਾਫ਼ ਐਲਓਸੀ ਖੋਲ੍ਹੀ ਸੀ। ਸੁਕੇਸ਼ ਚੰਦਰਸ਼ੇਕਰ ਤੋਂ 200 ਕਰੋੜ ਦੀ ਫਿਰੌਤੀ ਦੇ ਮਾਮਲੇ ‘ਚ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਸੁਕੇਸ਼ ਨੇ ਜੈਕਲੀਨ ਨੂੰ ਕਰੋੜਾਂ ਦੇ ਤੋਹਫੇ ਦਿੱਤੇ। ਜਿਸ ‘ਚ ਜੈਕਲੀਨ ਦੇ ਖਾਤੇ ‘ਚ BMW ਕਾਰ, ਅਰਬੀ ਘੋੜਾ, 4 ਬਿੱਲੀਆਂ, ਫੋਨ ਅਤੇ ਗਹਿਣਿਆਂ ਸਮੇਤ ਕਾਫੀ ਪੈਸਾ ਟਰਾਂਸਫਰ ਕੀਤਾ ਗਿਆ ਸੀ। ਈਡੀ ਨੇ ਸੁਕੇਸ਼ ਦੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ 7000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ।ਇਸ ਚਾਰਜਸ਼ੀਟ ‘ਚ 8 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਜੈਕਲੀਨ ਅਤੇ ਸੁਕੇਸ਼ ਵੀ ਕੁਝ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ। ਖਾਸ ਗੱਲ ਇਹ ਹੈ ਕਿ ਜੈਕਲੀਨ ਨੂੰ ਈਡੀ ਨੇ ਕਿਹਾ ਸੀ ਕਿ ਜਦੋਂ ਤੱਕ ਇਹ ਮਾਮਲਾ ਚੱਲ ਰਿਹਾ ਹੈ, ਉਹ ਵਿਦੇਸ਼ ਨਹੀਂ ਜਾ ਸਕਦੀ। ਇਸ ਕਾਰਨ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਰੋਕ ਦਿੱਤਾ ਗਿਆ।