ਈਡੀ ਨੇ ਧੋਖੇ ਨਾਲ ਜ਼ਮੀਨ ਵੇਚਣ ਦੇ ਦੋਸ਼ ਹੇਠ ਸਾਬਕਾ ਨਾਇਬ ਤਹਿਸੀਲਦਾਰ ਕੀਤਾ ਗ੍ਰਿਫ਼ਤਾਰ

Rajneet Kaur
3 Min Read

ਚੰਡੀਗੜ੍ਹ: ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਿਉਂਕ ਦੀ ਸ਼ਾਮਲਾਟ (ਪੰਚਾਇਤ) ਜ਼ਮੀਨ ਦੇ 99 ਏਕੜ ਤੋਂ ਵੱਧ ਦੇ ਅਯੋਗ ਪਿੰਡ ਵਾਸੀਆਂ ਦੇ ਨਾਂ ‘ਤੇ ਵੰਡਣ ਦੇ ਮਾਮਲੇ ਵਿੱਚ ਮਾਲ ਅਧਿਕਾਰੀਆਂ ਅਤੇ ਹੋਰਾਂ ਨੂੰ ਸ਼ਾਮਿਲ ਕਰਨ ਦੇ ਮਾਮਲੇ ਵਿੱਚ ਈਡੀ ਨੇ ਹਿਰਾਸਤ ਵਿੱਚ ਲੈ ਲਿਆ ਹੈ। ਈਡੀ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।  ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕੀਤਾ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ 1946-47 ਤੋਂ 1999-2000 ਤੱਕ ਦੇ ਰਿਕਾਰਡ ਅਨੁਸਾਰ ਇਨ੍ਹਾਂ ਪਿੰਡਾਂ ਦੀ ਜ਼ਮੀਨ ਸ਼ਾਮਲਾਟ ਸੀ। ਖੇਤੀ ਲਈ ਕਦੇ ਵੀ ਯੋਗ ਨਹੀਂ ਸੀ। ਇਸ ਕਾਰਨ ਇਸ ਜ਼ਮੀਨ ’ਤੇ ਕਬਜ਼ਾ ਸਾਬਿਤ ਨਹੀਂ ਕੀਤਾ ਜਾ ਸਕਦਾ ਹੈ।  ਜਦੋਂਕਿ ਮਾਲ ਵਿਭਾਗ ਦੇ ਅਧਿਕਾਰੀਆਂ, ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਰਘਬੀਰ ਸਿੰਘ ਕਾਨੂੰਗੋ, ਇਕਬਾਲ ਸਿੰਘ ਹਲਕਾ ਪਟਵਾਰੀ ਸਮੇਤ ਸ਼ਾਮ ਲਾਲ ਪ੍ਰਾਪਰਟੀ ਡੀਲਰ ਨੇ ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ।

ਇਸ ਕਾਰਨ ਜਿੱਥੇ ਸਰਕਾਰ ਨਾਲ ਕਰੋੜਾਂ ਦੀ ਠੱਗੀ ਮਾਰੀ ਗਈ, ਉਥੇ ਹੀ ਲੱਖਾਂ ਰੁਪਏ ਦੀ ਰਿਸ਼ਵਤ  ਵੀ ਲਈ ਗਈ ਸੀ। ਇਸ ਤੋਂ ਬਾਅਦ ਪ੍ਰਾਈਵੇਟ ਪ੍ਰਾਪਰਟੀ ਡੀਲਰਾਂ ਵੱਲੋਂ ਇਨ੍ਹਾਂ ਪਿੰਡ ਵਾਸੀਆਂ ਤੋਂ ਪਾਵਰ ਆਫ਼ ਅਟਾਰਨੀ ਹਾਸਲ ਕੀਤੀ ਗਈ ਅਤੇ ਉਸ ਦੇ ਆਧਾਰ ’ਤੇ ਪ੍ਰਾਪਰਟੀ ਡੀਲਰਾਂ ਨੇ ਸ਼ਾਮਲਾਤ ਦੀ ਜ਼ਮੀਨ ਮਾਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਯੋਗ ਪਿੰਡ ਵਾਸੀਆਂ ਅਤੇ ਕੁਝ ਬਾਹਰੀ ਵਿਅਕਤੀਆਂ ਨੂੰ ਵੇਚ ਦਿੱਤੀ। ਵੇਚਣ ਦਾ ਵਿਚਾਰ ਪ੍ਰਾਪਰਟੀ ਡੀਲਰਾਂ ਅਤੇ ਮਾਲ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਥੋੜ੍ਹੀ ਜਿਹੀ ਰਕਮ ਦੇਣ ਤੋਂ ਬਾਅਦ ਸਾਂਝਾ ਕੀਤਾ ਗਿਆ ਸੀ, ਜਿਨ੍ਹਾਂ ਤੋਂ ਪਾਵਰ ਆਫ਼ ਅਟਾਰਨੀ ਲਈ ਗਈ ਸੀ। ਇਨ੍ਹਾਂ ਵਿਚ ਰਾਮ ਕ੍ਰਿਸ਼ਨ ਅਤੇ ਕੁਲਵਿੰਦਰ ਸਿੰਘ ਦੇ ਹਿੱਸੇ ਜ਼ਿਆਦਾ ਪਾਏ ਗਏ। ਇਸ ਤਰ੍ਹਾਂ ਜ਼ਮੀਨ ਦੇ ਹਿੱਸੇ ਨੂੰ ਵਧਾਉਣ ਅਤੇ ਘਟਾਉਣ ਵਿਚ 99 ਏਕੜ, 4 ਕਨਾਲ, 14.32 ਮਰਲੇ ਦਾ ਫਰਕ ਸੀ। ਇਸ ਦੀ ਮੌਤ ਤੋਂ ਬਾਅਦ ਇਹ ਜ਼ਮੀਨ ਆਨੰਦ ਖੋਸਲਾ, ਨਿਸ਼ਾਨ ਸਿੰਘ ਆਦਿ ਲੋਕਾਂ ਨੂੰ ਵੇਚ ਦਿੱਤੀ ਗਈ।

ਜਾਂਚ ‘ਚ ਏਜੰਸੀ ਨੂੰ ਪਤਾ ਲੱਗਾ ਸੀ ਕਿ ਧੂਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ‘ਚ ਕਰੀਬ 15 ਕਰੋੜ ਰੁਪਏ ਦੀ ਰਕਮ ਆਈ ਸੀ। ਮੁਲਜ਼ਮਾਂ ਨੇ ਖਰੀਦਦਾਰਾਂ ਤੋਂ ਪੈਸੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ ਜਦੋਂਕਿ ਜ਼ਮੀਨ ਦੀ ਵਿਕਰੀ ਦਾ ਜ਼ਿਆਦਾਤਰ ਲੈਣ-ਦੇਣ ਨਕਦੀ ਵਿੱਚ ਕੀਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment