ਚੰਡੀਗੜ੍ਹ :ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵਿਰੁਧ ਈਡੀ ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।। ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ 3 ਨਵੰਬਰ ਨੂੰ ਰਾਜਧਾਨੀ ਜੈਪੁਰ ‘ਚ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਫਰਜ਼ੀ ਟਿਕਟਾਂ ਦੀ ਵਿਕਰੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਾਜਸਥਾਨ ਸਮੇਤ ਪੰਜ ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਲਾਈਵ ਸ਼ੋਅ ਲਈ ਜਾਅਲੀ ਟਿਕਟਾਂ ਵੇਚਣ ਦੇ ਇਲਜ਼ਾਮ ਹਨ। ਜਿਸ ਤੋਂ ਬਾਅਦ ਈਡੀ ਨੇ 5 ਸੂਬਿਆਂ ‘ਚ 13 ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਈਡੀ ਨੇ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ‘ਚ ਛਾਪਾ ਮਾਰਿਆ ਜਿੱਥੇ ਉਨ੍ਹਾਂ ਨੇ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਜ਼ਬਤ ਕੀਤੇ ਹਨ।ਦੋਸ਼ ਇਹ ਵੀ ਹੈ ਕਿ ਇਨਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਰਾਹੀ ਇਹ ਜਾਅਲੀ ਟਿਕਟਾਂ ਵੇਚੀਆਂ ਗਈਆਂ ਸਨ।
ਜਾਣਕਾਰੀ ਅਨੁਸਾਰ ਇਸ ਸਬੰਧੀ ਕਈ ਥਾਵਾਂ ‘ਤੇ ਟਿਕਟਾਂ ਮਹਿੰਗੇ ਭਾਅ ਵੇਚਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਹੁਣ ਇਸ ਮਾਮਲੇ ‘ਚ ਈਡੀ ਨੇ ਐਂਟਰੀ ਕੀਤੀ ਹੈ ਅਤੇ ਈਡੀ ਨੇ ਇਸ ਮਾਮਲੇ ‘ਚ ਪਹਿਲੀ ਕਾਰਵਾਈ ਕੀਤੀ ਹੈ ਅਤੇ ਵੱਖ-ਵੱਖ ਟੀਮਾਂ ਨੇ ਕਰੀਬ ਪੰਜ ਰਾਜਾਂ ‘ਚ ਛਾਪੇਮਾਰੀ ਕੀਤੀ ਹੈ।
ਈਡੀ ਦੀ ਜਾਂਚ ਵਿੱਚ ਇਨ੍ਹਾਂ ਫਰਜ਼ੀ ਟਿਕਟਾਂ ਦੇ ਆਨਲਾਈਨ ਲੈਣ-ਦੇਣ ਦੇ ਸਬੂਤ ਮਿਲੇ ਹਨ। ਈਡੀ ਨੇ ਜੈਪੁਰ ‘ਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਦੋ-ਤਿੰਨ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਕੋਲੋਂ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਜਾਣ ਦੀ ਗੱਲ ਕਹੀ ਗਈ। ਹਾਲਾਂਕਿ ਈਡੀ ਦੀ ਇਸ ਕਾਰਵਾਈ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਚਿੰਤਾ ਦੀ ਲਹਿਰ ਹੈ ਕਿ ਦਿਲਜੀਤ ਦਾ ਸ਼ੋਅ ਇੱਥੇ ਹੋਵੇਗਾ ਜਾਂ ਨਹੀਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।