ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਅਖਬਾਰਾਂ ਅਤੇ ਟੀ.ਵੀ.ਚੈਨਲਾਂ ‘ਤੇ ਅਪਰਾਧੀ ਮਾਮਲਿਆ ਸਬੰਧੀ ਜਾਣਕਾਰੀ ਦੇਣ ਬਾਰੇ ਸਮਾਂ ਸਰਣੀ ਵਿੱਚ ਸੋਧ

TeamGlobalPunjab
2 Min Read

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧੀ ਮਾਮਲਿਆ/ ਜਿਨ੍ਹਾ ਮਾਮਲਿਆਂ ਵਿੱਚ ਉਨ੍ਹਾ ਨੂੰ ਕੋਰਟ ਵੱਲੋਂ ਸਜਾ ਸੁਣਾਈ ਜਾ ਚੁਕੀ ਹੈ, 10-10-2018 ਅਤੇ 06-03-2020 ਨੂੰ ਜਾਰੀ ਹਦਾਇਤਾਂ ਦੀ ਰੋਸ਼ਨੀ ਵਿੱਚ ਇਸ਼ਤਿਹਾਰ ਦੇਣ ਸਬੰਧੀ ਪ੍ਰੀਕਿ੍ਰਆ ਨੂੰ ਹੋਰ ਸਪਸ਼ਟ ਕਰਦਿਆਂ ਪੱਤਰ ਜਾਰੀ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਸ਼ਤਿਹਾਰ ਦੇਣ ਸਬੰਧੀ ਨਵੀ ਸਮਾਂ ਸਾਰਣੀ ਅਨੁਸਾਰ ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੋਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨਤਿੰਨ ਵਾਰ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਤਿੰਨਤਿੰਨ ਵਾਰ ਚਲਾਈ ਜਾਣ ਵਾਲੇ ਇਨ੍ਹਾਂ ਇਸਤਿਹਾਰਾਂ ਦੀ ਛਪਾਈ ਸਭ ਤੋਂ ਪਹਿਲਾਂ ਨਾਮਜਦਗੀ ਸਬੰਧੀ ਪੱਤਰ ਵਾਪਸ ਲੈਣ ਦੀ ਤੈਅ ਆਖਰੀ ਮਿਤੀ ਤੋਂ ਚਾਰ ਦਿਨ ਪਹਿਲਾਂ, ਦੂਸਰੀ ਵਾਰ ਨਾਮਜਦਗੀ ਸਬੰਧੀ ਪੱਤਰ ਵਾਪਸ ਲੈਣ ਦੀ ਤੈਅ ਆਖਰੀ ਮਿਤੀ ਤੋਂ 5 ਤੋਂ 8 ਦਿਨਾਂ ਦੋਰਾਨ ਅਤੇ ਤੀਸਰੀ ਤੇ ਆਖਰੀ ਵਾਰ ਚੋਣ ਪ੍ਰੀਕਿ੍ਰਆ ਦੇ 9ਵੇਂ ਦਿਨ ਤੋਂ ਲੈ ਕੇ ਚੋਣ ਪ੍ਰਚਾਰ ਸਮਾਪਤੀ ਵਾਲੇ ਦਿਨਾਂ ਦੋਰਾਨ ਕਰਵਾਈ ਜਾਣੀ ਹੈ।

ਇਸ ਤੋਂ ਇਲਾਵਾ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਉਮੀਦਵਾਰ ਨਿਰਵਿਰੋਧ ਚੁਣਿਆ ਜਾਂਦਾ ਹੈ ਅਤੇ ਉਸ ਦਾ ਵੀ ਅਪਰਾਧਿਕ ਪਿਛੋਕੜ ਰਹਾ ਹੈ ਤਾਂ ਉਸ ਨੂਂ ਟਿਕਟ ਦੇਣ ਵਾਲੀ ਪਾਰਟੀ ਅਤੇ ਉਮੀਦਵਾਰ ਵੱਲੋਂ ਕਮਿਸ਼ਨ ਵੱਲੋਂ ਜਾਰੀ ਨਵੀ ਸਮਾਂ ਸਾਰਣੀ ਅਨੁਸਾਰ ਅਖਬਾਰਾਂ ਅਤੇ ਟੀਵੀ ਚੈਨਲ ਤੇ ਇਸ਼ਤਿਹਾਰ ਦਿੱਤਾ ਜਾਣਾ ਹੈ।

Share this Article
Leave a comment