ਸੀਤਾਫਲ ਸਰਦੀਆਂ ‘ਚ ਆਮ ਹੀ ਮਿਲ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਦੀ ਰਬੜੀ ਵੀ ਬਣਾਉਂਦੇ ਹਨ। ਸੀਤਾਫਲ ‘ਚ ਬਹੁਤ ਸਾਰੇ ਪੋਸ਼ਟਿਕ ਗੁਣ ਪਾਏ ਜਾਂਦੇ ਹਨ। ਭਾਰ ਘਟਾਉਣ ਦੇ ਨਾਲ-ਨਾਲ ਸੀਤਾਫਲ ਦਾ ਸੇਵਨ ਕਈ ਸਰੀਰਕ ਸਮੱਸਿਆਵਾਂ ‘ਚ ਫਾਇਦੇਮੰਦ ਹੈ। ਆਓ ਜਾਣਦੇ ਹਾਂ ਸੀਤਾਫਲ ਖਾਣ ਦੇ ਸਰੀਰ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।
ਬਲੱਡ ਪ੍ਰੈਸ਼ਰ ‘ਚ ਮਦਦਗਾਰ
ਸੀਤਾਫਲ ‘ਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਇਹ ਦੋਵੇਂ ਪੋਸ਼ਕ ਤੱਤ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰਦੇ ਹਨ। ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦੋਵੇਂ ਖੂਨ ਦੀਆਂ ਨਾੜੀਆਂ ਨੂੰ ਫੈਲਣ ਤੋਂ ਬਚਾਉਂਦੇ ਹਨ, ਜਿਸ ਕਰਕੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹਫ਼ਤੇ ‘ਚ 2 ਤੋਂ 3 ਵਾਰ ਸੀਤਾਫਲ ਖਾਣਾ ਚਾਹੀਦਾ ਹੈ। ਸੀਤਾਫਲ ਖਾਣ ਨਾਲ ਦਿਲ ਦੀ ਬਿਮਾਰੀ ਤੇ ਸਟ੍ਰੋਕ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਸੀਤਾਫਲ ਵਿਟਾਮਿਨ-ਸੀ ਦਾ ਸ੍ਰੋਤ
ਸੀਤਾਫਲ ਖਾਣ ਨਾਲ ਸਰਦੀਆਂ ‘ਚ ਹੋਣ ਵਾਲੇ ਜ਼ੁਕਾਮ ਤੇ ਬੁਖਾਰ ਦਾ ਖਤਰਾ ਘੱਟ ਜਾਂਦਾ ਹੈ। ਜੋ ਲੋਕ ਸੀਤਾਫਲ ਨੂੰ ਨਿਯਮਿਤ ਰੂਪ ‘ਚ ਲੈਂਦੇ ਹਨ ਉਨ੍ਹਾਂ ਨੂੰ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਮਿਲਦਾ ਹੈ, ਜਿਸ ਨਾਲ ਸਰੀਰ ਨੂੰ ਬਿਮਾਰੀ ਪ੍ਰਤੀ ਰੋਧਕ ਸ਼ਕਤੀ ਵਧੇਰੇ ਮਿਲਦੀ ਹੈ।
ਅੱਖਾਂ ਲਈ ਹੈ ਫਾਇਦੇਮੰਦ
ਉਹ ਲੋਕ ਜੋ ਬਹੁਤ ਜ਼ਿਆਦਾ ਮੋਬਾਈਲ ਚਲਾਉਂਦੇ ਹਨ ਜਾਂ ਕੰਪਿਊਟਰ ‘ਤੇ ਕੰਮ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਸੀਤਾਫਲ ਜ਼ਰੂਰ ਖਾਣਾ ਚਾਹੀਦਾ ਹੈ। ਸੀਤਾਫਲ ‘ਚ ਕੈਰੋਟੀਨੋਇਡ ਐਂਟੀਔਕਸੀਡੈਂਟ ਲੂਟੀਨ ਹੁੰਦਾ ਹੈ, ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ।
ਪਾਚਨ ਪ੍ਰਣਾਲੀ ‘ਚ ਸੁਧਾਰ
ਅੱਜ ਕੱਲ ਪਾਚਨ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ ਦਾ ਹੋਣਾ ਆਮ ਗੱਲ ਹੈ। ਪਾਚਨ ਪ੍ਰਣਾਲੀ ਨੂੰ ਸਹੀ ਰੱਖਣ ਲਈ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਰਾਕ ‘ਚ ਫਾਈਬਰ ਦੀ ਮਾਤਰਾ ਨੂੰ ਵਧਾਈਏ। ਇਕ ਦਰਮਿਆਨੇ ਆਕਾਰ ਦੇ ਸੀਤਾਫਲ ‘ਚ ਲਗਭਗ 5 ਗ੍ਰਾਮ ਖੁਰਾਕ ਫਾਈਬਰ ਹੁੰਦਾ ਹੈ ਜੋ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਦਾ ਹੈ।