ਚੰਡੀਗੜ੍ਹ : ਅੱਜ ਸ਼ਾਮ ਕਰੀਬ ਸਾਢੇ 4 ਵਜੇ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਹੀ ਬੱਸ ਨਹੀਂ ਇਹ ਝਟਕੇ ਗੁਆਂਢੀ ਸੂਬੇ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ‘ਚ ਵੀ ਮਹਿਸੂਸ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿੱਚ ਤਾਂ ਇਹ ਝਟਕੇ ਕਾਫੀ ਸਮਾਂ ਮਹਿਸੂਸ ਹੋਏ। ਪਰ ਇਸ ਦੌਰਾਨ ਕਿਸੇ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਇਸ ਭੂਚਾਲ ਦੀ ਤੀਬਰਤਾ 4.6 ਮਾਪੀ ਗਈ ਹੈ। ਦੱਸਣਯੋਗ ਹੈ ਕਿ ਭੂਚਾਲ ਦੇ ਇਹ ਝਟਕੇ ਬਟਾਲਾ, ਫਿਰੋਜ਼ਪੁਰ, ਅਤੇ ਪਠਾਨਕੋਟ ਅੰਦਰ ਵੀ ਇਹ ਝਟਕੇ ਮਹਿਸੂਸ ਹੋਏ ਹਨ।