ਡਰੱਗਜ਼ ਮਾਮਲੇ ‘ਚ ਐੱਨ.ਸੀ.ਬੀ ਦੇ ਦਫ਼ਤਰ ਪੁੱਛਗਿਛ ਲਈ ਪਹੁੰਚੇ ਅਰਜੁਨ ਰਾਮਪਾਲ

TeamGlobalPunjab
1 Min Read

ਮੁੰਬਈ :  ਡਰੱਗਜ਼ ਕਨੈਕਸ਼ਨ ਮਾਮਲੇ ਵਿੱਚ ਅੱਜ ਐੱਨ.ਸੀ.ਬੀ ਦੇ ਦਫ਼ਤਰ ਅਦਾਕਾਰ ਅਰਜੁਨ ਰਾਮਪਾਲ ਪੇਸ਼ ਹੋਏ। ਐੱਨ.ਸੀ.ਬੀ ਨੇ 16 ਦਸੰਬਰ ਨੂੰ ਅਰਜੁਨ ਰਾਮਪਾਲ ਨੂੰ ਪੁੱਛਗਿਛ ਲਈ ਦਫ਼ਤਰ ਬੁਲਾਇਆ ਸੀ , ਪਰ ਉਹ ਹਾਜ਼ਰ ਨਹੀਂ ਹੋਏ ਸਨ ਅਤੇ ਉਹਨਾਂ ਨੇ 22 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ। ਉਹ ਅੱਜ ਇੱਕ ਦਿਨ ਪਹਿਲਾਂ ਹੀ ਐੱਨ.ਸੀ.ਬੀ ਦੇ ਦਫ਼ਤਰ ਪਹੁੰਚ ਗਏ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਖਬਰ ਵਾਇਰਲ ਹੋਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਦਾਕਾਰ ਅਰਜੁਨ ਰਾਮਪਾਲ ਦੇਸ਼ ਛੱਡ ਗਏ ਹਨ। ਹਾਲਾਂਕਿ, ਬਾਅਦ ਵਿਚ ਉਹਨਾਂ ਨੇ ਟਵੀਟ ਕਰਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭਾਰਤ ਵਿੱਚ ਹਨ ਅਤੇ ਆਪਣੀ ਫਿਲਮ ‘ਨੇਲ ਪੋਲਿਸ਼’ ਦਾ ਪ੍ਰਮੋਸ਼ਨ ਕਰ ਰਿਹੇ ਹਨ।

ਇਸਤੋਂ ਪਹਿਲਾਂ ਐਨਸੀਬੀ ਨੇ ਇਸ ਮਾਮਲੇ ਵਿੱਚ ਅਰਜੁਨ ਰਾਮਪਾਲ ਅਤੇ ਉਸਦੀ ਸਾਥੀ ਗੈਬਰੀਏਲਾ ਦੋਹਾਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ ਅਤੇ ਇਸ ਤੋਂ ਬਾਅਦ, ਐਨਸੀਬੀ ਨੇ ਦੋਹਾਂ ਤੋਂ ਲਗਭਗ 6 ਘੰਟੇ ਪੁੱਛਗਿੱਛ ਕੀਤੀ ਸੀ। 16 ਦਸੰਬਰ ਤੋਂ ਅਰਜੁਨ ਰਾਮਪਾਲ ਨੇ ਐੱਨ.ਸੀ.ਬੀ ਕੁਝ ਸਮਾਂ ਮੰਗਿਆ ਸੀ।

Share this Article
Leave a comment