ਵਾਹਨ ਦੀ ਜਾਂਚ ਦੌਰਾਨ ਬਦਮਾਸ਼ਾਂ ਨੇ ਚਲਾਈ ਗੋਲੀ, ਪੁਲਿਸ ਸਿਪਾਹੀ ਹੋਇਆ ਜ਼ਖਮੀ

TeamGlobalPunjab
2 Min Read

ਨਵੀਂ ਦਿੱਲੀ – ਭਲਸਵਾ ਡੇਅਰੀ ਖੇਤਰ ‘ਚ ਬੀਤੇ ਵੀਰਵਾਰ ਸ਼ਾਮ ਤਲਾਸ਼ੀ ਮੁਹਿੰਮ ਦੌਰਾਨ ਬਾਈਕ ਸਵਾਰ ਬਦਮਾਸ਼ਾਂ ਨੇ ਦਿੱਲੀ ਪੁਲਿਸ ਦੇ ਇੱਕ ਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਸਿਪਾਹੀ ਦੇ ਪੇਟ ‘ਚ ਲੱਗੀ ਹੈ। ਜ਼ਖਮੀ ਸਿਪਾਹੀ ਮੈਕਸ ਹਸਪਤਾਲ ‘ਚ ਦਾਖਲ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਜਾਂਚ ਕਰ ਰਹੇ ਹਨ।

 ਦੱਸ ਦਈਏ ਜ਼ਖਮੀ ਸਿਪਾਹੀ ਦੀ ਪਛਾਣ ਸੰਦੀਪ ਵਜੋਂ ਹੋਈ ਹੈ। ਉਹ ਭਲਸਵਾ ਡੇਅਰੀ ਥਾਣੇ ‘ਚ ਤਾਇਨਾਤ ਹੈ। ਬੀਤੇ ਵੀਰਵਾਰ ਨੂੰ, ਸੰਦੀਪ, ਡੀ ਜੇ ਬਲਾਕ, ਜੇਜੇ ਕਲੋਨੀ ‘ਚ ਪੁਲਿਸ ਬੂਥ ਨੇੜੇ ਹੋਰਨਾਂ ਪੁਲਿਸ ਕਰਮਚਾਰੀਆਂ ਦੇ ਨਾਲ ਵਾਹਨਾਂ ਦੀ ਜਾਂਚ ਕਰ ਰਿਹਾ ਸੀ। ਸ਼ਾਮ ਨੂੰ ਛੇ ਵਜੇ ਦੇ ਕਰੀਬ, ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਉਥੇ ਪਹੁੰਚੇ। ਸੰਦੀਪ ਨੇ ਉਹਨਾਂ ਨੌਜਵਾਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਬਾਈਕ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ।

ਇਸ ਦੌਰਾਨ ਇਕ ਨੌਜਵਾਨ ਨੇ ਸਿਪਾਹੀ ਨੂੰ ਗੋਲੀ ਮਾਰ ਦਿੱਤੀ। ਗੋਲੀ ਸੰਦੀਪ ਦੇ ਪੇਟ ‘ਤੇ ਲੱਗੀ ਅਤੇ ਉਹ ਉਥੇ ਡਿੱਗ ਗਿਆ। ਇਹ ਵੇਖ ਕੇ ਦੂਜੇ ਪੁਲਿਸ ਮੁਲਾਜ਼ਮਾਂ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ। ਬਦਮਾਸ਼ ਉਥੋਂ ਫਰਾਰ ਹੋ ਗਏ। ਜ਼ਖਮੀ ਸੰਦੀਪ ਨੂੰ ਨੇੜਲੇ ਬਾਬੂ ਜਗਜੀਵਨ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੋਂ ਉਸਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਾਂਚ ਕੀਤੀ।

TAGGED: ,
Share this Article
Leave a comment