ਚੇਨਈ: ਭਾਰਤੀ ਹਵਾਈ ਸੈਨਾ ਦੀ 92ਵੀਂ ਵਰ੍ਹੇਗੰਢ ਮੌਕੇ ਚੇਨਈ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਮਰੀਨਾ ਬੀਚ ‘ਤੇ ਆਯੋਜਿਤ ਭਾਰਤੀ ਹਵਾਈ ਫੌਜ ਦੇ ਏਅਰ ਸ਼ੋਅ ‘ਚ ਭੀੜ ਕਾਰਨ ਦਮ ਘੁਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਗਰਮ ਮੌਸਮ ਅਤੇ ਵੱਡੀ ਭੀੜ ਕਾਰਨ ਵਾਪਰੀ ਹੈ। ਇਸ ਤੋਂ ਇਲਾਵਾ 100 ਲੋਕਾਂ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਹੈ।
ਏਅਰ ਸ਼ੋਅ ਨੂੰ ਦੇਖਣ ਲਈ ਇੰਨੀ ਜ਼ਿਆਦਾ ਭੀੜ ਇਕੱਠੀ ਹੋ ਗਈ ਕਿ ਮਰੀਨਾ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ‘ਤੇ ਟ੍ਰੈਫਿਕ ਜਾਮ ਲੱਗ ਗਿਆ। ਟਰੈਫਿਕ ਜਾਮ ਕਾਰਨ ਏਅਰ ਸ਼ੋਅ ਦੇਖ ਕੇ ਪਰਤ ਰਹੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਆਦਾ ਭੀੜ ਹੋਣ ਕਾਰਨ ਭਗਦੜ ਵਰਗਾ ਮਹੌਲ ਬਣ ਗਿਆ ਤੇ ਡੀਹਾਈਡ੍ਰੇਸ਼ਨ ਅਤੇ ਗਰਮੀ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 260 ਲੋਕ ਜ਼ਖਮੀ ਵੀ ਹੋ ਗਏ ਤੋਂ 100 ਦੇ ਲਗਭਗ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸ੍ਰੀਨਿਵਾਸ, ਕਾਰਤਿਕੇਅ ਅਤੇ ਜੌਨ ਬਾਬੂ ਵਜੋਂ ਹੋਈ ਹੈ। ਚੇਨਈ ਦੇ ਸਮੁੰਦਰੀ ਕੰਢੇ ‘ਤੇ ਆਯੋਜਿਤ ਏਅਰ ਸ਼ੋਅ ‘ਚ ਲੜਾਕੂ ਜਹਾਜ਼ਾਂ ਦੇ ਰੋਮਾਂਚਕ ਪ੍ਰਦਰਸ਼ਨ ਨੂੰ ਦੇਖਣ ਲਈ ਸਵੇਰੇ 11 ਵਜੇ ਤੋਂ ਹੀ ਦਰਸ਼ਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਈਆਂ ਨੇ ਆਪਣੇ ਆਪ ਨੂੰ ਕੜਕਦੀ ਧੁੱਪ ਤੋਂ ਬਚਾਉਣ ਲਈ ਹੱਥਾਂ ਵਿੱਚ ਛਤਰੀਆਂ ਫੜੀਆਂ ਹੋਈਆਂ ਸਨ।
ਏਅਰ ਸ਼ੋਅ ਵਿੱਚ ਰਾਫੇਲ ਸਮੇਤ ਭਾਰਤੀ ਹਵਾਈ ਸੈਨਾ ਦੇ ਕਈ ਲੜਾਕੂ ਜਹਾਜ਼ਾਂ ਨੇ ਆਪਣੀ ਰਣਨੀਤੀ ਦਾ ਪ੍ਰਦਰਸ਼ਨ ਕੀਤਾ। ਲੜਾਕੂ ਜਹਾਜ਼ਾਂ ਨੇ ਮਰੀਨਾ ਦੇ ਅਸਮਾਨ ਵਿੱਚ ਆਪਣੀ ਹਵਾਈ ਸ਼ਕਤੀ ਅਤੇ ਲੜਾਈ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਵਾਇਆ। ਮੰਨਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਛੁੱਟੀ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕ ਏਅਰ ਸ਼ੋਅ ਦੇਖਣ ਪਹੁੰਚੇ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।