ਗੁਰਦਾਸਪੁਰ : ਇੱਥੇ ਨਸ਼ਾ ਪੀਣ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਪਿੰਡ ਬਹਿਰਾਮਪੁਰ ਨੇੜੇ ਦੀ ਹੈ। ਨੌਜਵਾਨ ਬਬਲੂ ਆਪਣੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਦੇ ਕੋਲ ਰਹਿਣ ਲਈ ਆਇਆ ਹੋਇਆ ਸੀ।
ਬਬਲੂ ਨਸ਼ਾ ਕਰਨ ਦਾ ਆਦੀ ਸੀ, ਸ਼ਮਸ਼ੇਰ ਸਿੰਘ ਨੇ ਜਦੋਂ ਬਬਲੂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਉਲਟਾ ਬਬਲੂ ਨੇ ਆਪਣੇ ਰਿਸ਼ਤੇਦਾਰ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਹ ਲੜਾਈ ਇਸ ਕਦਰ ਵਧ ਗਈ ਕਿ ਬਬਲੂ ਨੇ ਸ਼ਮਸ਼ੇਰ ਸਿੰਘ ਦਾ ਕਤਲ ਕਰ ਦਿੱਤਾ।
ਮ੍ਰਿਤਕ ਸ਼ਮਸ਼ੇਰ ਸਿੰਘ 38 ਸਾਲ ਦਾ ਸੀ। ਰਾਤ ਵੇਲੇ ਜਦੋਂ ਇਹ ਘਟਨਾ ਵਾਪਰੀ ਤਾਂ ਦੋਵੇਂ ਜਣੇ ਬਹਿਰਾਮਪੁਰ ਰੋਡ ‘ਤੇ ਜਾ ਰਹੇ ਸਨ। ਦੋਸ਼ੀ ਬਬਲੂ ਮ੍ਰਿਤਕ ਸ਼ਮਸ਼ੇਰ ਸਿੰਘ ਦੇ ਘਰ ਦੋ ਦਿਨ ਪਹਿਲਾਂ ਹੀ ਰਹਿਣ ਆਇਆ ਸੀ।