.. ਤਾਂ ਇਸ ਤਰ੍ਹਾਂ ਸਪਲਾਈ ਹੁੰਦਾ ਹੈ ਮੁੰਬਈ ਵਿੱਚ ਨਸ਼ਾ !

TeamGlobalPunjab
3 Min Read

ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ NCB ਨੇ ਮੁੰਬਈ ਦੇ ਮਲਾਡ ‘ਚ ਇਕ ਬੇਕਰੀ ‘ਤੇ ਛਾਪਾ ਮਾਰਿਆ ਤਾਂ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ। ਜਾਣਕਾਰੀ ਮੁਤਾਬਿਕ, ਇੱਥੇ ਕੇਕ ਤੇ ਪੇਸਟਰੀ ਜ਼ਰੀਏ ਡਰੱਗ ਸਪਲਾਈ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਮੌਕੇ ਤੋਂ 160 ਗ੍ਰਾਮ ਗਾਂਜਾ ਵੀ ਬਰਾਮਦ ਕੀਤਾ ਹੈ।

ਸੂਚਨਾ ਮਿਲੀ ਸੀ ਕਿ ਇਸ ਬੇਕਰੀ ਤੋਂ ਮੁੰਬਈ ‘ਚ ਡਰੱਗ ਦੀ ਸਪਲਾਈ ਹੋ ਰਹੀ ਹੈ। ਇਹ ਡਰੱਗ ਕਈ ਮੰਣੇ-ਪਮੰਣੇ ਲੋਕਾਂ ਤਕ ਪਹੁੰਚਾਈ ਜਾ ਰਹੀ ਸੀ। ਇਹ ਵੀ ਪਤਾ ਲੱਗਿਆ ਸੀ ਕਿ ਕੋਰੋਨਾ ਲਾਕਡਾਊਨ ਵਿਚਕਾਰ ਇਸ ਬੇਕਰੀ ਤੋਂ ਆਨਲਾਈਨ ਆਰਡਰ ਹੋਣ ਵਾਲੇ ਕੇਕ ਤੇ ਪੇਸਟਰੀ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਸੀ। ਅਧਿਕਾਰੀ ਮਾਮਲੇ ਦੀ ਅੱਗੇ ਜਾਂਚ ਕਰ ਰਹੇ ਹਨ। ਮੌਕੇ ਤੋਂ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਿਨ੍ਹਾਂ ‘ਚ ਇਕ ਲੜਕੀ ਵੀ ਸ਼ਾਮਲ ਹੈ।

(ਗ੍ਰਿਫ਼ਤਾਰ ਮੁਲਜ਼ਮ)

ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ 20 ਸਾਲ ਦੀ ਇਕ ਲੜਕੀ ਬੇਕਰੀ ਦੀਆਂ ਚੀਜ਼ਾਂ ਵਿਚ ਵਰਤਣ ਲਈ ਨਸ਼ਿਆਂ ਦੀ ਮਾਤਰਾ ਅਤੇ ਹੋਰ ਚੀਜ਼ਾਂ ਦਾ ਨਿਰਣਾ ਕਰਦੀ ਸੀ। ਏਜੰਸੀ ਨੇ ਇਸ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ।

 

ਬੇਕਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਕਿਹੜੇ-ਕਿਹੜੇ ਲੋਕਾਂ ਨੂੰ ਕੇਕ ਤੇ ਪੇਸਟਰੀ ਦੇ ਬਹਾਨੇ ਡਰੱਗ ਦੀ ਸਪਲਾਈ ਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਆਰਡਰ ਦੇ ਮੁਤਾਬਕ ਡਰੱਗਜ਼ ਨੂੰ ਕੇਕ ਜਾਂ ਪੇਸ਼ਕਾਰੀ ਵਿੱਚ ਪਹਿਲਾਂ ਹੀ ਮਿਲਾ ਦਿੰਦੇ ਸਨ ਤਾਂ ਜੋ ਕਿਸੇ ਨੂੰ ਪਤਾ ਨਾ ਚਲ ਸਕੇ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਮੁੰਬਈ ਵਿਚ ਐਨਸੀਬੀ ਨੇ ਨਸ਼ਿਆਂ ਦੀ ਸਪਲਾਈ ਦੇ ਇੱਕ ਮਾਮਲੇ ਦਾ ਖੁਲਾਸਾ ਕੀਤਾ ਸੀ। ਐਨਸੀਬੀ ਅਧਿਕਾਰੀਆਂ ਨੇ ਦੱਖਣੀ ਮੁੰਬਈ ਦੇ ਵਿਦੇਸ਼ੀ ਡਾਕਘਰ (ਐਫਪੀਓ) ਤੋਂ 1 ਕਰੋੜ ਰੁਪਏ ਦੀ ਕੀਮਤ ਦਾ 2.2 ਕਿਲੋ ਗਾਂਜਾ ਜ਼ਬਤ ਕੀਤਾ ਸੀ ।

ਦੱਸ ਦੇਈਏ ਕਿ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਮਾਇਆਨਗਰੀ ‘ਚ ਡਰੱਗ ਰੈਕੇਟ ਦਾ ਭੰਡਾਫੋੜ ਹੋਇਆ ਸੀ। ਜਾਂਚ ਅੱਗੇ ਵਧਾਈ ਤਾਂ ਕਈ ਵੱਡੀ ਫਿਲਮੀ ਹਸਤੀਆਂ ਜਾਂਚ ਦੇ ਦਾਇਰੇ ‘ਚ ਆਈਆਂ। ਦੀਪਿਕਾ ਪਾਦੂਕੋਨ ਸਮੇਤ ਕਈ ਅਦਾਕਾਰਾਂ ਤੋਂ ਵੀ ਪੁੱਛਗਿੱਛ ਹੋਈ। ਇਸ ਪੂਰੀ ਜਾਂਚ ਨੂੰ ਐੱਨਸੀਬੀ ਨੇ ਅੰਜ਼ਾਮ ਦਿੱਤਾ ਸੀ। ਉਦੋਂ ਤਕ ਕਈ ਡਰੱਗ ਪੈਡਲਰ ਵੀ ਗ੍ਰਿਫ਼ਤਾਰ ਹੋਏ ਹਨ।

Share This Article
Leave a Comment