ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 28 ਅਪ੍ਰੈਲ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਸਰਕਾਰ ਦੇ ਨਸ਼ਿਆਂ ਵਿਰੁੱਧ ਜੰਗ ਪ੍ਰੋਗਰਾਮ ਦੇ ਹਿੱਸੇ ਵਜੋਂ ਐਲਾਨ ਕੀਤਾ ਸੀ ਕਿ ਹਰੇਕ ਪੁਲਿਸ ਕਮਿਸ਼ਨਰ ਅਤੇ ਐਸਐਸਪੀ 31 ਮਈ ਤੱਕ ਆਪਣੇ ਖੇਤਰਾਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਅਤੇ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ। ਇਸ ਸਬੰਧ ਵਿੱਚ, 31 ਮਈ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ, ਡੀਜੀਪੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ। ਨਸ਼ੇ ਦੀ ਲਤ ਨੂੰ ਠੱਲ੍ਹ ਪਾਈ ਜਾ ਰਹੀ ਹੈ ਪਰ ਇਸਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਸਮਾਂ ਲੱਗੇਗਾ। ਇਸ ਸਮੇਂ ਦੌਰਾਨ, ਡੀਜੀਪੀ ਨੇ ਨਸ਼ਿਆਂ ਵਿਰੁੱਧ ਜੰਗ ਪ੍ਰੋਗਰਾਮ ਤਹਿਤ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ, ਉਨ੍ਹਾਂ ਤੋਂ ਬਰਾਮਦ ਕੀਤੀਆਂ ਗਈਆਂ ਦਵਾਈਆਂ ਅਤੇ ਹੋਰ ਸਬੰਧਿਤ ਅੰਕੜੇ ਪੇਸ਼ ਕੀਤੇ।
ਪੰਜਾਬ ਪੁਲਿਸ ਵੱਡੇ ਤੇ ਜ਼ਮਾਨਤ ’ਤੇ ਰਿਹਾਅ ਹੋਣ ਵਾਲੇ ਨਸ਼ਾ ਤਸਕਰਾਂ ’ਤੇ ਨਜ਼ਰ ਰੱਖਣ ਲਈ ਜੀਪੀਐੱਸ ਟ੍ਰੈਕਿੰਗ ਵਾਲਾ ਐਂਕਲੇਟ (ਘੜੀ ਵਰਗਾ ਬੰਨ੍ਹਿਆ ਜਾਣ ਵਾਲਾ ਉਪਕਰਣ) ਦੀ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਹੜਾ ਉਨ੍ਹਾਂ ਦੇ ਪੈਰਾਂ ਦੇ ਗਿੱਟਿਆਂ ’ਤੇ ਬੰਨ੍ਹਿਆ ਜਾਏਗਾ। ਇਸ ਦੇ ਲਈ ਕਾਨੂੰਨੀ ਰਾਇ ਤੇ ਹੋਰ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਇਸ ਨੂੰ ਅਮਲੀ ਰੂਪ ’ਚ ਲਾਗੂ ਕੀਤਾ ਜਾਏਗਾ। ਡੀਜੀਪੀ ਗੌਰਵ ਯਾਦਵ ਨੇ ਸ਼ਨਿਚਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਜੰਮੂ-ਕਸ਼ਮੀਰ ’ਚ ਯੂਏਪੀਏ ਜਾਂ ਹੋਰ ਗੰਭੀਰ ਅਪਰਾਧਾਂ ’ਚ ਜ਼ਮਾਨਤ ’ਤੇ ਬਾਹਰ ਆਉਣ ਵਾਲੇ ਅਪਰਾਧੀਆਂ ’ਤੇ ਨਜ਼ਰ ਰੱਖਣ ਲਈ ਇਸ ਐਂਕਲੇਟ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹੜੀ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪੰਜਾਬ ਪੁਲਿਸ ਵੀ ਸਟੱਡੀ ਕਰ ਰਹੀ ਹੈ। ਪੰਜਾਬ ’ਚ ਇਕ ਵਾਰੀ ਫੜੇ ਜਾਣ ਤੋਂ ਬਾਅਦ ਨਸ਼ਾ ਤਸਕਰ ਜੇਲ੍ਹ ਜਾਂ ਜ਼ਮਾਨਤ ’ਤੇ ਬਾਹਰ ਆ ਕੇ ਮੁੜ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਹੋ ਜਾਂਦੇ ਹਨ, ਇਸ ਲਈ ਉਨ੍ਹਾਂ ’ਤੇ ਜੀਪੀਐੱਸ ਸਿਸਟਮ ਨਾਲ ਨਿਗਰਾਨੀ ਰੱਖੀ ਜਾਏਗੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵੱਡੇ ਨਸ਼ਾ ਤਸਕਰ ਅਦਾਲਤ ’ਚ ਜ਼ਮਾਨਤ ਲਈ ਪਟੀਸ਼ਨ ਲਗਾਉਣਗੇ, ਪੁਲਿਸ ਵੀ ਅਦਾਲਤ ਤੋਂ ਉਨ੍ਹਾਂ ਨੂੰ ਜੀਪੀਐੱਸ ਟ੍ਰੈਕਰ ਲਗਾਉਣ ਦੀ ਇਜਾਜ਼ਤ ਲਵੇਗੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਪੁਲਿਸ ਨੇ ਪਹਿਲੀ ਵਾਰੀ 4 ਨਵੰਬਰ 2023 ਨੂੰ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਅੱਤਵਾਦ ਦੇ ਮੁਲਜ਼ਮ ਗੁਲਾਮ ਮੁਹੰਮਦ ਭੱਟ ’ਤੇ ਨਜ਼ਰ ਰੱਖਣ ਲਈ ਜੀਪੀਐੱਸ ਟ੍ਰੈਕਰ ਐਂਕਲੇਟ ਲਗਾਇਆ ਸੀ। ਉਸ ਨੂੰ ਅੱਤਵਾਦ ਰੋਕੂ ਕਾਨੂੰਨ ਯੂਏਪੀਏ ’ਚ ਅੱਤਵਾਦ ਫੰਡਿੰਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਨੇ ਜ਼ਮਾਨਤ ਲਈ ਅਪਲਾਈ ਕੀਤਾ ਸੀ। ਐੱਨਆਈਏ ਅਦਾਲਤ ਨੇ ਜ਼ਮਾਨਤ ਦੀਆਂ ਸ਼ਰਤਾਂ ’ਚ ਭੱਟ ’ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਤੇ ਪੁਲਿਸ ਨੂੰ ਮੁਲਜ਼ਮ ’ਤੇ ਜੀਪੀਐੱਸ ਟ੍ਰੈਕਰ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਜ਼ਮਾਨਤ ’ਤੇ ਰਿਹਾਅ ਕਰਨ ਤੋਂ ਪਹਿਲਾਂ ਭੱਟ ਦੇ ਗਿੱਟੇ ’ਤੇ ਇਹ ਡਿਵਾਈਸ ਬੰਨ੍ਹ ਦਿੱਤਾ ਗਿਆ ਸੀ। ਇਹ ਭਾਰਤ ’ਚ ਅਜਿਹਾ ਪਹਿਲਾ ਮਾਮਲਾ ਸੀ। ਜੰਮੂ-ਕਸ਼ਮੀਰ ’ਚ ਹਾਲੇ ਤੱਕ ਛੇ-ਸੱਤ ਮਾਮਲਿਆਂ ’ਚ ਅੱਤਵਾਦ ਦੇ ਮੁਲਜ਼ਮਾਂ, ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲਿਆਂ ਤੇ ਨਸ਼ਾ ਤਸਕਰਾਂ ’ਤੇ ਜੀਪੀਐੱਸ ਟ੍ਰੈਕਰ ਲਗਾਇਆ ਜਾ ਚੁੱਕਾ ਹੈ।
ਗੌਰਵ ਯਾਦਵ ਨੇ ਕਿਹਾ ਕਿ ਸੂਬੇ ’ਚ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਹੋਇਆ ਪਰ ਨਸ਼ਾ ਤਸਕਰਾਂ ਨੂੰ ਫੜਨ ਤੇ ਨਸ਼ੇ ਨੂੰ ਘੱਟ ਕਰਨ ’ਚ ਪੰਜਾਬ ਪੁਲਿਸ ਨੂੰ ਸੂਬੇ ’ਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜੰਗ, ਨਸ਼ੇ ਖ਼ਿਲਾਫ਼ ਕਾਰਵਾਈ ’ਚ 31 ਮਈ ਤੱਕ ਪੁਲਿਸ ਟੀਮਾਂ ਨੇ 8,344 ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲੇ ਦਰਜ ਕਰ ਕੇ 13,036 ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਨ੍ਹਾਂ ’ਚੋਂ 1,696 ਅਜਿਹੇ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ, ਜਿਹੜੇ ਤਸਕਰੀ ਦੇ ਇਸ ਖੇਡ ’ਚ ਮਾਹਰ ਖਿਡਾਰੀ ਸੀ। ਪੁਲਿਸ ਨੇ ਹੁਣ ਤੱਕ 586 ਕਿੱਲੋ ਹੈਰੋਇਨ, 247 ਕਿੱਲੋ ਅਫੀਮ, 263 ਕਿੱਲੋ ਗਾਂਜਾ, 1.6 ਕਿੱਲੋ ਆਈਸ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ 10.76 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕਰਦੇ ਹੋਏ 44 ਹਵਾਲਾ ਕਾਰੋਬਾਰੀਆਂ ਨੂੰ ਫੜਿਆ ਹੈ। 144 ਜਾਇਦਾਦਾਂ ਸੀਲ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 74.27 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾਉਣ ’ਚ 90 ਫ਼ੀਸਦੀ ਸਫਲਤਾ ਮਿਲ ਰਹੀ ਹੈ। 1,205 ਮਾਮਲਿਆਂ ’ਚ 1,085 ਮੁਲਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਟੀਚਾ ਅੰਕੜੇ ਦਿਖਾਉਣਾ ਨਹੀਂ ਹੈ, ਇਸ ਲਈ ਜਿਹੜੇ ਛੋਟੇ-ਮੋਟੇ ਤਸਕਰ ਨਸ਼ੀਲੇ ਪਦਾਰਥਾਂ ਨਾਲ ਫੜੇ ਜਾਂਦੇ ਹਨ, ਉਨ੍ਹਾਂ ਨੂੰ ਮੁੱਖ ਧਾਰਾ ’ਚ ਵਾਪਸ ਲਿਆਉਣ ਲਈ ਪੁਲਿਸ ਕੰਮ ਕਰ ਰਹੀ ਹੈ। ਨਸ਼ੇ ਖ਼ਿਲਾਫ਼ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਜੀਪੀਐੱਸ ਟ੍ਰੈਕਰ ਗਲੇ, ਹੱਥ ਜਾਂ ਪੈਰ ਦੇ ਗਿੱਟੇ ’ਚ ਪਾਇਆ ਜਾਣ ਵਾਲਾ ਇਕ ਛੋਟਾ ਜਿਹਾ ਉਪਕਰਣ (ਐਂਕਲੇਟ) ਹੈ ਜਿਹੜਾ ਪਸ਼ੂਆਂ ਤੇ ਪੰਛੀਆਂ ਦੀਆਂ ਸਰਗਰਮੀਆਂ ਨੂੰ ਟ੍ਰੈਕ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਜੀਪੀਐੱਸ ਕਾਲਰ ਵਰਗਾ ਹੁੰਦਾ ਹੈ। ਜਿਸ ਵਿਅਕਤੀ ਨੂੰ ਜੀਪੀਐੱਸ ਟ੍ਰੈਕਰ ਪਾਇਆ ਜਾਂਦਾ ਹੈ, ਉਸ ਦੀ ਕਿਸੇ ਵੀ ਸਮੇਂ ’ਤੇ ਉਸ ਦੀ ਸਟੀਕ ਥਾਂ ਦੀ ਜਾਣਕਾਰੀ ਦਿੰਦਾ ਹੈ। ਇਸ ਨਾਲ ਕਾਨੂੰਨ ਇਨਫੋਰਸਮੈਂਟ ਤੇ ਸੁਰੱਖਿਆ ਏਜੰਸੀਆਂ ਉਸ ਦੀ ਰੀਅਲ ਟਾਈਲ ਸਰਗਰਮੀਆਂ ’ਤੇ ਨਜ਼ਰ ਰੱਖ ਸਕਦੀਆਂ ਹਨ। ਇਸ ਉਪਕਰਣ ਨਾਲ ਜੇਕਰ ਛੇੜਛਾੜ ਦੀ ਕੋਸ਼ਿਸ਼ ਕੀਤੀ ਜਾਂਦੀ ਹਾਂ ਅਲਾਰਮ ਵੱਜਦਾ ਹੈ। ਇਸ ਨੂੰ ਨੁਕਸਾਨ ਪਹੁੰਚਾਏ