ਡਰਾਈਵਰਾਂ ਨੇ ਚੰਦਾ ਇਕੱਠਾ ਕੇ ਬਣਵਾਇਆ ਪੁੱਲ, ਲੋਕਾਂ ਨੂੰ ਆਵਾਜਾਈ `ਚ ਹੋ ਰਹੀ ਸੀ ਪਰੇਸ਼ਾਨੀ

TeamGlobalPunjab
2 Min Read

ਨੰਗਲ: ਸ੍ਰੀ ਆਨੰਦਪੁਰ ਸਾਹਿਬ ਦੇ ਨੰਗਲ ਦੇ ਪਿੰਡ ਬਰਾਰੀ ਨੇੜੇ ਸਤਲੁਜ ਦਰਿਆ `ਤੇ ਆਰਜ਼ੀ ਪੁਲ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਸੀ ਅਤੇ ਨਿਰਮਾਣ ਕਾਰਜ ਲਟਕਦਾ ਹੀ ਰਹਿ ਗਿਆ ਸੀ, ਹੁਣ ਇਸ ਆਰਜ਼ੀ ਪੁਲ ਨੂੰ ਆਖ਼ਰਕਾਰ ਟਰੱਕ ਯੂਨੀਅਨ ਨੰਗਲ ਦੇ ਡਰਾਈਵਰਾਂ ਵੱਲੋਂ ਚੰਦਾ ਇਕੱਠਾ ਕਰ ਕੇ ਬਣਾਇਆ ਗਿਆ ਹੈ। ਇਸ ਆਰਜ਼ੀ ਪੁਲ ਦੇ ਬਣਨ ਨਾਲ ਲੋਕਾਂ ਨੂੰ ਖਾਸ ਕਰ ਕੇ ਹੋਲੇ ਮੁਹੱਲਾ ਮੇਲੇ `ਚ ਆਉਣ ਵਾਲੀ ਸੰਗਤਾਂ ਨੂੰ ਨੰਗਲ ਡੈਮ `ਤੇ ਲੱਗਣ ਵਾਲੇ ਲੰਬੇ ਜਾਮ ਤੋਂ ਰਾਹਤ ਮਿਲੇਗੀ।

ਪਹਿਲਾਂ ਵੀ ਇਸ ਪੁਲ ਦੇ ਨਿਰਮਾਣ `ਤੇ ਲੱਖਾਂ ਰੁਪਏ ਖਰਚ ਵੀ ਕੀਤੇ ਗਏ ਸਨ, ਪਰ ਇਹ ਪੁਲ ਨਹੀਂ ਬਣ ਸਕਿਆ ਸੀ। ਹੋਲੇ-ਹੱਲੇ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਨੂੰ ਦੇਖਦਿਆਂ ਨੰਗਲ ਦੀ ਟਰੱਕ ਯੂਨੀਅਨਾਂ ਨੇ ਚੰਦਾ ਇਕੱਠਾ ਕਰ ਕੇ ਇਸ ਆਰਜ਼ੀ ਪੁਲ ਦਾ ਨਿਰਮਾਣ ਕਰਵਾਇਆ ਹੈ।

- Advertisement -

ਉੱਥੇ ਹੀ ਦੂਜੇ ਪਾਸੇ ਜਦੋਂ ਦਾ ਰੇਲਵੇ ਫਾਟਕ ਬੰਦ ਹੋਇਆ ਹੈ, ਉਦੋਂ ਤੋਂ ਆਵਾਜਾਈ ਡਾਈਵਰਟ ਕਰ ਦਿੱਤੀ ਗਈ ਹੈ ਅਤੇ ਗੱਡੀਆਂ ਨੂੰ ਪਿੰਡਾਂ ‘ਚੋਂ ਘੁੰਮ ਕੇ ਆਉਣਾ ਪੈਂਦਾ ਸੀ।

ਹੋਲੇ-ਮੁਹੱਲੇ ਦੇ ਤਿਉਹਾਰ `ਤੇ ਟਰੱਕ ਆਪਰੇਟਰਾਂ ਨੇ ਆਪਣੇ ਪੱਧਰ `ਤੇ ਪੈਸੇ ਇਕੱਠੇ ਕਰ ਇਹ ਅਸਥਾਈ ਪੁਲ ਬਣਾਇਆ ਹੈ। ਜਿਸ `ਤੇ ਆਵਾਜਾਈ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਟਰੱਕ ਆਪਰੇਟਰਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਇੱਕ ਸ਼ਲਾਘਾਯੋਗ ਕਦਮ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment