ਲੰਡਨ : ਇਨਸਾਨ ਨੂੰ ਜੇਕਰ ਸਭ ਤੋਂ ਜਿਆਦਾ ਕਿਸੇ ਤੋਂ ਡਰ ਲਗਦਾ ਹੁੰਦਾ ਹੈ ਤਾਂ ਉਹ ਹੈ ਮੌਤ। ਪਰ ਇੱਕ ਬਹਾਦਰ ਇਨਸਾਨ ਕਦੀ ਵੀ ਮੌਤ ਸਾਹਮਣੇ ਝੁਕਦਾ ਨਹੀਂ ਬਲਕਿ ਉਸ ਨਾਲ ਵੀ ਲੜਦਾ ਹੈ। ਕੁਝ ਅਜਿਹਾ ਹੀ ਮਾਮਲਾ ਬ੍ਰਿਟੇਨ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਿੱਥੋਂ ਦੇ ਵਿਗਿਆਨੀ ਡਾ. ਪੀਟਰ ਸਕਾਟ ਮਾਰਗਨ ਨੇ ਮੌਤ ਦੇ ਸਾਹਮਣੇ ਝੁਕਣ ਦੀ ਬਜਾਏ ਇਸ ਨਾਲ ਲੜਨ ਦਾ ਅਨੋਖਾ ਤਰੀਕਾ ਅਪਣਾਇਆ ਹੈ। ਜਾਣਕਾਰੀ ਮੁਤਾਬਿਕ ਪੀਟਰ ਨੇ ਖੁਦ ਨੂੰ ਵਿਗਿਆਨ ਦੇ ਹਵਾਲੇ ਕਰ ਦਿੱਤਾ ਹੈ। ਮਾਸਪੇਸ਼ੀਆਂ ਦੀ ਗੰਭੀਰ ਬਿਮਾਰੀ ਨਾਲ ਲੜ ਰਹੇ ਡਾ. ਪੀਟਰ ਹੁਣ ਇਨਸਾਨ ਤੋਂ ਸਾਇਬੋਰਗ (ਅੱਧਾ ਇਨਸਾਨ ਅੱਧਾ ਰੋਬੋਟ) ਬਣਨ ਜਾ ਰਹੇ ਹਨ। ਸਾਇਬੋਰਗ ਅਜਿਹੇ ਰੋਬੋਟ ਨੂੰ ਕਿਹਾ ਜਾਂਦਾ ਹੈ ਜਿਸ ਅੰਦਰ ਇਨਸਾਨ ਦਾ ਦਿਮਾਗ ਹੋਵੇ ਅਤੇ ਕੁਝ ਅੰਗ ਕੰਮ ਕਰਦੇ ਹੋਣ।
ਮੀਡੀਆ ਰਿਪੋਰਟਾਂ ਮੁਤਾਬਿਕ ਡਾ. ਪੀਟਰ ਨੇ ਖੁਦ ਨੂੰ ਸਾਇਬੋਰਗ ਵਿੱਚ ਬਦਲਣ ਦਾ ਫੈਸਲਾ ਦੋ ਸਾਲ ਪਹਿਲਾਂ ਲਿਆ ਜਦੋਂ ਉਨ੍ਹਾਂ ਨੂੰ ਡਾਕਟਰਾਂ ਨੇ ਦੱਸਿਆ ਕਿ ਪੀਟਰ ਨੂੰ ਮੋਟਰ ਨਿਊਰਾਨ ਡਿਸੀਜ਼ ਹੈ।ਇਸ ਬਿਮਾਰੀ ਨਾਲ ਮਾਸਪੇਸੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਡਾ. ਪੀਟਰ ਨੇ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਮੌਤ ਦਾ ਇੰਤਜਾਰ ਕਰਨ ਦੀ ਬਜਾਏ ਇਸ ਨੂੰ ਚੁਣੌਤੀ ਦੇਣਾਂ ਸਵੀਕਾਰ ਕਰ ਲਿਆ। ਜਾਣਕਾਰੀ ਮੁਤਾਬਿਕ ਡਾ. ਪੀਟਰ ਦੁਨੀਆ ਦਾ ਪਹਿਲਾ ਵਿਅਕਤੀ ਹੈ ਜਿਸਨੇ ਆਪਣੇ ਸਰੀਰ ਦੇ ਤਿੰਨ ਹਿੱਸਿਆਂ ਵਿਚ ਯੰਤਰ ਲਗਵਾਏ ਹਨ। ਇਨ੍ਹਾਂ ਯੰਤਰਾਂ ਨੂੰ ਸਥਾਪਤ ਕਰਨ ਲਈ ਜੂਨ 2018 ਵਿੱਚ ਕਈ ਸਰਜਰੀਆਂ ਕੀਤੀਆਂ ਜਾਣੀਆਂ ਸਨ।
ਡਾਕਟਰਾਂ ਨੇ ਉਸਦੀ ਖਾਣੇ ਦੀ ਟਿਊਬ ਨੂੰ ਸਿੱਧੇ ਉਸਦੇ ਪੇਟ ਨਾਲ ਜੋੜ ਕੇ ਆਪ੍ਰੇਸ਼ਨ ਕੀਤਾ ਹੈ। ਉਸੇ ਸਮੇਂ, ਉਨ੍ਹਾਂ ਦੇ ਬਲੈਡਰ ਨਾਲ ਇੱਕ ਕੈਥੀਟਰ ਜੋੜਿਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਪਿਸ਼ਾਬ ਸਾਫ ਹੋ ਸਕੇ। ਇਕ ਹੋਰ ਬੰਨ੍ਹਣ ਵਾਲਾ ਥੈਲਾ ਉਨ੍ਹਾਂ ਦੇ ਪੇਟ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਉਨ੍ਹਾਂ ਦੇ ਗੁਦਾ ਨਿਕਾਸ ਦੀ ਆਗਿਆ ਮਿਲਦੀ ਹੈ. ਉਸ ਦੇ ਚਿਹਰੇ ਨੂੰ ਆਕਾਰ ਦੇਣ ਦੀ ਸਰਜਰੀ ਵੀ ਕੀਤੀ ਗਈ ਸੀ। ਹੁਣ ਉਸ ਦਾ ਚਿਹਰਾ ਰੋਬੋਟਿਕ ਹੋ ਗਿਆ ਹੈ. ਇਸ ਵਿਚ ਨਕਲੀ ਮਾਸਪੇਸ਼ੀਆਂ ਹੁੰਦੀਆਂ ਹਨ। ਰਿਪੋਰਟਾਂ ਮੁਤਾਬਿਕ ਉਹ ਆਪਣੀਆਂ ਅੱਖਾਂ ਦੇ ਇਸ਼ਾਰਿਆਂ ਨਾਲ ਬਹੁਤ ਸਾਰੇ ਕੰਪਿਊਟਰ ਵੀ ਚਲਾ ਸਕਦਾ ਹੈ। ਉਸ ਦਾ ਆਖਰੀ ਅਪਰੇਸ਼ਨ 10 ਅਕਤੂਬਰ ਨੂੰ ਕੀਤਾ ਗਿਆ ਸੀ।