ਡਾ ਅਬਰਾਹਮ ਥੌਮਸ ਕਾਵੂਰ – ਅੰਧਵਿਸ਼ਵਾਸ ਦੇ ਖਿਲਾਫ

TeamGlobalPunjab
3 Min Read

-ਅਵਤਾਰ ਸਿੰਘ

ਡਾ ਕਾਵੂਰ ਡਾ ਅਬਰਾਹਮ ਥੌਮਸ ਕਾਵੂਰ, ਜਿਸਨੇ ਜਿੰਦਗੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ। ਉਨ੍ਹਾਂ ਦਾ ਜਨਮ 10-4-1898 ਨੂੰ ਤਿਰੂਵਾਲਾ, ਕੇਰਲਾ ਵਿਖੇ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਹੋਇਆ ਜਿਥੇ ਉਸ ਨੇ ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ‘ਚ ਕੀਤੀ।

ਫਿਰ ਛੋਟੇ ਭਰਾ ਨਾਲ ਕਲਕੱਤੇ ‘ਚ ਜੀਵ ਤੇ ਬਨਸਪਤੀ ਵਿਗਿਆਨ ਦੀ ਵਿਸ਼ੇਸਤਾ ਹਾਸਲ ਕੀਤੀ। 1928 ਨੂੰ ਲੰਕਾ ਵਿੱਚ ਉੱਥੋਂ ਦੇ ਪ੍ਰਿੰਸੀਪਲ ਦੇ ਸੱਦੇ ‘ਤੇ ਚਲਾ ਗਿਆ।

ਪ੍ਰਿੰਸੀਪਲ ਦੀ ਮੌਤ ਤੋਂ ਬਾਅਦ ਕਾਲਜ ਵਿੱਚ ਨੌਕਰੀ ਕਰ ਲਈ, 1959 ਵਿੱਚ ਸੇਵਾਮੁਕਤ ਹੋਣ ‘ਤੇ ਮਨੋਵਿਗਿਆਨਕ, ਚਮਤਕਾਰਾਂ ‘ਤੇ ਲਿਖਣਾ ਤੇ ਬੋਲਣਾ ਸ਼ੁਰੂ ਕਰ ਦਿਤਾ।

- Advertisement -

ਡਾ ਕਾਵੂਰ ਨੇ ਸ੍ਰੀਲੰਕਾ ਵਿੱਚ ਤਰਕਸ਼ੀਲ ਸੁਸਾਇਟੀ ਬਣਾਈ ਤੇ ਉਥੋਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ। ਦੁਨੀਆਂ ਦੇ ਉਹ ਪਹਿਲੇ ਮਨੋਚਕਤਿਸਕ ਸਨ ਜਿਸਨੂੰ ਪੀ ਐਚਡੀ ਦੀ ਡਿਗਰੀ ਮਿਲੀ।

ਅਮਰੀਕਾ ਦੀ ਮਿਨਸੋਟਾ ਸੰਸਥਾ ਨੇ ਵੀ ਪੀ ਐਚਡੀ ਦੀ ਡਿਗਰੀ ਦਿੱਤੀ। ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖਬਾਰਾਂ ਤੇ ਰਸਾਲਿਆਂ ‘ਚ ਛਪੀ।
ਇਕ ਕੇਸ ਤੇ ਮਲਿਅਮ ਫਿਲਮ ਬਣੀ, ਇਕ ਹੋਰ ਕੇਸ ਤੇ ਤਾਮਿਲ ਡਰਾਮਾ ਵੀ ਕਈ ਵਾਰ ਖੇਡਿਆ ਗਿਆ। ਉਸਨੇ ਭੋਲੇ ਭਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ, ਜੋਤਸ਼ੀਆਂ, ਹਸਤ ਰੇਖਾ ਵੇਖਣ ਵਾਲਿਆਂ, ਟੂਣਾ ਕਰਨ ਵਾਲਿਆਂ, ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ ਕੀਤੀ।

ਉਹ ਭੂਤ ਪਰੇਤ ਲੱਭਣ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਵਿੱਚ ਸੌਂਦਾ ਰਿਹਾ। ਜਿੰਦਗੀ ਦੇ ਮਹੱਤਵਪੂਰਨ ਕੰਮ ਬਦਸ਼ਗਨੀ ਮੌਕਿਆਂ ‘ਤੇ ਸ਼ੁਰੂ ਕੀਤੇ। ਉਸ ਨੇ 1963 ਵਿੱਚ ਪਖੰਡੀਆਂ ਤੇ ਧੋਖੇਬਾਜਾਂ ਨੂੰ ਸੀਲ ਬੰਦ ਨੋਟ ਦਾ ਨੰਬਰ ਦਸ ਕੇ 1000 ਤੋਂ 25000 ਰੁ ਦਾ ਇਨਾਮ ਜਿੱਤਣ ਦੀ ਚੁਣੌਤੀ ਦਿਤੀ।

ਫਿਰ ਭੂਤ ਦੀ ਫੋਟੋ ਖਿਚਣ, ਜਾਦੂ ਟੂਣੇ ਨਾਲ ਮਾਰਨ, ਪਾਣੀ ਤੇ ਤੁਰਕੇ ਵਿਖਾਉਣ, ਪਾਣੀ ਨੂੰ ਖੂਨ ਤੇ ਖੂਨ ਨੂੰ ਪਾਣੀ ਵਿੱਚ ਬਦਲਣ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ-ਜਨਮ ਦੀਆਂ ਚਣੌਤੀਆਂ (23 ਸ਼ਰਤਾਂ) ਦਿੰਦਾ ਰਿਹਾ।

ਉਸਨੇ ਪ੍ਰਚਾਰ ਲਈ Begone Godmen (ਦੇਵ ਪੁਰਸ਼ ਹਾਰ ਗਏ) ਕਿਤਾਬ ਲਿਖੀ ਤੇ ਉਸਦੇ ਵਿਚਾਰਾਂ ਦੀ ਇਕ ਹੋਰ ਕਿਤਾਬ ‘ਦੇਵ, ਦੂਤ ਤੇ ਰੂਹਾਂ’ ਵੀ ਹੈ।
ਪੰਜਾਬ ਦੀਆਂ ਵੱਖ ਵੱਖ ਰੰਗ ਮੰਚ ਦੀਆਂ ਨਾਟਕ ਟੀਮਾਂ ਵਲੋ ‘ਦੇਵ ਪੁਰਸ਼ ਹਾਰ ਗਏ’ ਨਾਟਕ ਪਿੰਡ ਪਿੰਡ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਸੈਂਕੜੇ ਵਾਰ ਖੇਡਿਆ ਜਾ ਚੁੱਕਾ ਹੈ।

- Advertisement -

ਡਾ ਕਾਵੂਰ ਨੇ ਆਪਣਾ ਤੇ ਪਤਨੀ ਦਾ ਮਿਰਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਿੱਤਾ। ਉਹ ਸਾਡੇ ਕੋਲੋਂ 18 ਸਤੰਬਰ 1978 ਨੂੰ ਸਦਾ ਲਈ ਵਿਛੜ ਗਏ। ਉਨ੍ਹਾਂ ਦੇ ਵਿਚਾਰ ਹਮੇਸ਼ਾਂ ਸਾਡੇ ਮਾਰਗ ਦਰਸ਼ਕ ਕਰਦੇ ਰਹਿਣਗੇ।

Share this Article
Leave a comment